ਸੋਨੇ ਦੀ ਭਾਲ ''ਚ ਸੀਵਰੇਜ ''ਚ ਵੜੇ 2 ਵਿਅਕਤੀਆਂ ਦੀ ਹੋਈ ਮੌਤ
Tuesday, Feb 13, 2024 - 01:07 AM (IST)
ਨਵੀਂ ਦਿੱਲੀ (ਭਾਸ਼ਾ) — ਉੱਤਰੀ-ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਸੋਨੇ ਅਤੇ ਹੋਰ ਕੀਮਤੀ ਧਾਤਾਂ ਦੀ ਭਾਲ ਵਿਚ ਸੀਵਰੇਜ ਵਿੱਚ ਉਤਰੇ ਦੋ ਵਿਅਕਤੀਆਂ ਦੀ ਜ਼ਹਿਰੀਲੀ ਗੈਸ ਕਾਰਨ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਾਹਿਦ (47) ਵਾਸੀ ਇੰਦਰਲੋਕ ਅਤੇ ਰਵੀ (27) ਵਾਸੀ ਨੰਗਲੋਈ ਵਜੋਂ ਹੋਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਨੂੰ ਲਾਰੈਂਸ ਰੋਡ 'ਤੇ ਵਾਪਰੀ, ਜਿੱਥੇ ਸ਼ਾਹਿਦ ਅਤੇ ਰਵੀ, ਜੋ ਆਪਣੇ ਪਰਿਵਾਰਾਂ ਨਾਲ ਰਹਿੰਦੇ ਸਨ, ਸੋਨੇ ਅਤੇ ਹੋਰ ਧਾਤਾਂ ਦੀ ਭਾਲ ਵਿੱਚ ਸੀਵਰ ਲਾਈਨ ਦੇ ਅੰਦਰ ਗਏ ਸਨ।
ਇਹ ਵੀ ਪੜ੍ਹੋ- ਵਿਦਿਆਰਥਣਾਂ ਨੂੰ ਸੈਕਸੁਅਲ ਹਰਾਸਮੈਂਟ ਕਰਨ ਵਾਲੇ ਪ੍ਰੋਫੈਸਰ ਖ਼ਿਲਾਫ਼ NIT ਦੀ ਵੱਡੀ ਕਾਰਵਾਈ, ਕੀਤਾ ਬਰਖ਼ਾਸਤ
ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਸੀਵਰ ਲਾਈਨ 'ਚ ਧਾਤਾਂ ਦੀ ਭਾਲ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਹ ਕੂੜੇ ਵਿੱਚੋਂ ਧਾਤਾਂ ਕੱਢ ਕੇ ਬਾਜ਼ਾਰ ਵਿੱਚ ਵੇਚਦੇ ਸਨ। ਪੁਲਸ ਨੇ ਇਹ ਵੀ ਕਿਹਾ ਕਿ ਆਸਪਾਸ ਸੋਨੇ ਅਤੇ ਹੋਰ ਗਹਿਣਿਆਂ ਦੇ ਕਈ ਨਿਰਮਾਣ ਯੂਨਿਟ ਸਥਿਤ ਹਨ। ਅਧਿਕਾਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਸ਼ੱਕ ਹੈ ਕਿ ਉਸ ਦੀ ਮੌਤ ਜ਼ਹਿਰੀਲੀ ਗੈਸ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e