ਰਾਜਸਥਾਨ ’ਚ 1 ਦਿਨ ’ਚ 2100 ਗਾਵਾਂ ਦੀ ਲੰਪੀ ਸਕਿਨ ਦੀ ਬੀਮਾਰੀ ਕਾਰਨ ਮੌਤ

Saturday, Aug 06, 2022 - 10:01 AM (IST)

ਰਾਜਸਥਾਨ ’ਚ 1 ਦਿਨ ’ਚ 2100 ਗਾਵਾਂ ਦੀ ਲੰਪੀ ਸਕਿਨ ਦੀ ਬੀਮਾਰੀ ਕਾਰਨ ਮੌਤ

ਜੈਪੁਰ (ਬਿਊਰੋ)- ਰਾਜਸਥਾਨ ’ਚ ਗਾਵਾਂ ’ਚ ਫੈਲੀ ਲੰਪੀ ਸਕਿਨ ਦੀ ਬੀਮਾਰੀ ਨਾਲ ਸ਼ੁੱਕਰਵਾਰ ਨੂੰ 2100 ਗਾਵਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ-ਪਿੰਡ ਸ਼ੁਰੂ ਕੀਤੀ ਗਈ ਸਕ੍ਰੀਨਿੰਗ ਦੌਰਾਨ ਅੱਜ 30 ਹਜ਼ਾਰ ਤੋਂ ਵੱਧ ਗਾਵਾਂ ’ਚ ਇਨਫੈਕਸ਼ਨ ਪਾਈ ਗਈ ਹੈ। ਇਸ ਬੀਮਾਰੀ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਨੇ ਕੇਂਦਰ ਤੋਂ ਵੀ ਮਦਦ ਮੰਗੀ ਹੈ ਅਤੇ ਲੰਪੀ ਵਾਇਰਸ ਦੇ ਇਲਾਜ ਲਈ ਦਵਾਈਆਂ ਦੀ ਖਰੀਦ ਵੀ ਵਧਾ ਦਿੱਤੀ ਹੈ। 

ਪਸ਼ੂ ਪਾਲਣ ਵਿਭਾਗ ਦੀ ਰਿਪੋਰਟ ਅਨੁਸਾਰ ਸੂਬੇ ’ਚ ਹੁਣ ਤੱਕ 1.58 ਲੱਖ ਗਾਵਾਂ ਇਸ ਬੀਮਾਰੀ ਤੋਂ ਪੀੜਤ ਪਾਈਆਂ ਗਈਆਂ ਹਨ, ਜਿਨ੍ਹਾਂ ’ਚੋਂ 1.29 ਲੱਖ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ 53 ਹਜ਼ਾਰ ਗਾਵਾਂ ਇਲਾਜ ਤੋਂ ਬਾਅਦ ਠੀਕ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਸ਼ੁੱਕਰਵਾਰ ਸ਼ਾਮ ਤੱਕ ਸੂਬੇ ’ਚ ਪਸ਼ੂਆਂ ਦੀ ਮੌਤ ਦੀ ਗਿਣਤੀ ਵੀ ਵਧ ਕੇ 7,964 ਹੋ ਗਈ ਹੈ।

ਓਧਰ ਪਸ਼ੂ ਪਾਲਣ ਵਿਭਾਗ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਪਸ਼ੂ ਪਾਲਣ ’ਤੇ ਹੀ ਨਿਰਭਰ ਹਨ। ਅਜਿਹੇ ’ਚ ਗਾਵਾਂ ’ਚ ਫੈਲੀ ਇਹ ਬੀਮਾਰੀ ਪਸ਼ੂਪਾਲਕਾਂ ਲਈ ਚਿੰਤਾ ਦਾ ਵਿਸ਼ਾ ਹੈ। ਗਾਵਾਂ ਦੇ ਮਰਨ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ ਹੈ। ਪਸ਼ੂ ਪਾਲਕ ਗਾਵਾਂ ਪਾਲ ਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ। 


author

Tanu

Content Editor

Related News