ਪੁਲਵਾਮਾ ''ਚ ਸੁਰੱਖਿਆ ਫੋਰਸਾਂ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ

03/26/2017 9:13:19 PM

ਸ਼੍ਰੀਨਗਰ- ਪੁਲਵਾਮਾ ''ਚ ਸੁਰੱਖਿਆ ਮੁਲਾਜ਼ਮਾਂ ਨੇ ਹਿਜਬੁਲ ਮੁਜ਼ਾਹਿਦੀਨ ਦੇ 2 ਅੱਤਵਾਦੀਆਂ ਨੂੰ ਢੇਰ ਕਰਕੇ 3 ਪੁਲਸ ਅਧਿਕਾਰੀਆਂ ''ਤੇ ਹਮਲੇ ਦੀ ਯੋਜਨਾ ਨੂੰ ਅਸਫਲ ਕਰ ਦਿੱਤਾ। ਦੋਵੇਂ ਅੱਤਵਾਦੀ ਕਾਰ ਰਾਹੀਂ ਆਏ ਸਨ ਅਤੇ ਹਮਲਾ ਕਰਨ ਦੀ ਤਿਆਰੀ ਵਿਚ ਸਨ। ਇਕ ਪੁਲਸ ਅਧਿਕਾਰੀ ਅਨੁਸਾਰ ਕਸ਼ਮੀਰ ''ਚ ਜੰਮੂ-ਕਸ਼ਮੀਰ ਪੁਲਸ ਦੇ ਤਿੰਨ ਸੀਨੀਅਰ ਅਧਿਕਾਰੀਆਂ ''ਤੇ ਘਾਤ ਲਗਾ ਕੇ ਹਮਲੇ ਦੀ ਕੋਸ਼ਿਸ਼ ਦੇ ਦੌਰਾਨ 2 ਅੱਤਵਾਦੀ ਗੋਲੀਬਾਰੀ ''ਚ ਮਾਰੇ ਗਏ।

ਉਨ੍ਹਾਂ ਕਿਹਾ ਕਿ ਪੁਲਵਾਮਾ ਦੇ ਪਡਗਾਮਪੋਰਾ ਇਲਾਕੇ ''ਚ ਸੁਰੱਖਿਆ ਬਲਾਂ ਵਲੋਂ ਲਗਾਏ ਗਏ ਨਾਕੇ ''ਤੇ  ਅੱਤਵਾਦੀਆਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਆਤਮ-ਸਮਰਪਣ ਕਰਨ ਦੀ ਬਜਾਏ ਸੁਰੱਖਿਆ ਮੁਲਾਜ਼ਮਾਂ ''ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਮਗਰੋਂ ਉਥੋਂ ਮੁਕਾਬਲਾ ਹੋਇਆ ਜਿਸ ''ਚ ਪੁਲਸ ਮੁਲਾਜ਼ਮਾਂ ਅਤੇ ਸੁਰੱਖਿਆ ਬਲਾਂ ਨੇ ਘੇਰਾ ਪਾ ਕੇ ਦੋਵਾਂ ਨੂੰ ਮਾਰ ਮੁਕਾਇਆ। ਮੁਕਾਬਲੇ ''ਚ ਮਾਰੇ ਗਏ ਦੋਵਾਂ ਅੱਤਵਾਦੀਆਂ ਦੀ ਪਛਾਣ ਰਾਇਸ ਅਹਿਮਦ ਨਿਵਾਸੀ ਬੇਲੋ ਅਤੇ ਫਾਰੂਕ ਅਹਿਮਦ ਹੁਰਰਾ ਨਿਵਾਸੀ ਨਾਜਨੀਨਪੁਰਾ ਦੇ ਰੂਪ ''ਚ ਹੋਈ ਹੈ।


Related News