ਮੁੰਬਈ ''ਚ ਮਹਿਲਾ ਨੇ 18ਵੀਂ ਮੰਜ਼ਿਲ ਤੋਂ ਮਾਰੀ ਛਾਲ

Sunday, Aug 20, 2023 - 05:16 PM (IST)

ਮੁੰਬਈ ''ਚ ਮਹਿਲਾ ਨੇ 18ਵੀਂ ਮੰਜ਼ਿਲ ਤੋਂ ਮਾਰੀ ਛਾਲ

ਮੁੰਬਈ- ਮੁੰਬਈ ਦੇ ਪੂਰਬੀ ਉਪਨਗਰ ਭਾਂਡੂਪ 'ਚ ਐਤਵਾਰ ਨੂੰ ਇਕ ਮਹਿਲਾ ਨੇ ਇਕ ਇਮਾਰਤ ਦੀ 18ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਭਾਂਡੂਪ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੀਨਾ ਸੋਲੰਕੀ ਪਿਛਲੇ ਮਹੀਨੇ ਤੋਂ ਕਈ ਬੀਮਾਰੀਆਂ ਤੋਂ ਪੀੜਤ ਸੀ ਅਤੇ ਇਸ ਕਾਰਨ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ। ਉਨ੍ਹਾਂ ਨੇ ਕਿਹਾ ਕਿ ਘਟਨਾ ਸਵੇਰੇ 22 ਮੰਜ਼ਿਲਾ ਤ੍ਰਿਵੇਣੀ ਸੰਗਮ ਹਾਊਸਿੰਗ ਸੋਸਾਇਟੀ 'ਚ ਹੋਈ। 

ਅਧਿਕਾਰੀ ਨੇ ਕਿਹਾ ਕਿ ਮਹਿਲਾ ਨੇ 18ਵੀਂ ਮੰਜ਼ਿਲ ਤੋਂ ਖਿੜਕੀ ਦੇ ਬਾਹਰ ਛਾਲ ਮਾਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੋਲੰਕੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News