ਤੇਲੰਗਾਨਾ 'ਚ ਮੁਹੱਰਮ ਦੇ ਜਲੂਸ ਮੌਕੇ ਪੁਲਸ ਦੀ ਮੌਜੂਦਗੀ 'ਚ ਨਿਯਮਾਂ ਦੀਆਂ ਉੱਡੀਆਂ ਧੱਜੀਆਂ

08/30/2020 11:52:42 PM

ਹੈਦਰਾਬਾਦ - ਦੇਸ਼ਭਰ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮਾਰਚ ਤੋਂ ਹੁਣ ਤੱਕ ਇੱਥੇ ਇਨਫੈਕਸ਼ਨ ਦੇ ਕੁਲ ਮਾਮਲੇ 35 ਲੱਖ ਤੋਂ ਜ਼ਿਆਦਾ ਹੋ ਗਏ ਹਨ, ਉਥੇ ਹੀ ਇਸ ਵਿਸ਼ਵ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 63 ਹਜ਼ਾਰ ਨੂੰ ਪਾਰ ਕਰ ਗਈ ਹੈ। ਕੇਂਦਰ ਸਰਕਾਰ ਲਗਾਤਾਰ ਲੋਕਾਂ ਨੂੰ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕਰ ਰਹੀ ਹੈ ਅਤੇ ਜਨਤਕ ਪ੍ਰੋਗਰਾਮਾਂ ਤੋਂ ਬਚਣ ਦੇ ਨਾਲ ਹੀ ਸਾਮਾਜਿਕ ਦੂਰੀ ਬਣਾਏ ਰੱਖਣ ਲਈ ਵੀ ਕਹਿ ਰਹੀ ਹੈ।

ਹਾਲਾਂਕਿ ਹੈਦਰਾਬਾਦ ਦੇ ਤੇਲੰਗਾਨਾ 'ਚ ਐਤਵਾਰ ਨੂੰ ਇਨ੍ਹਾਂ ਸਾਰੇ ਨਿਯਮਾਂ ਦੀਆਂ ਜੱਮ ਕੇ ਧੱਜੀਆਂ ਉੱਡੀ ਅਤੇ ਅਣਗਿਣਤ-ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ। ਇਸ ਦੌਰਾਨ ਸਾਮਾਜਿਕ ਦੂਰੀ ਦਾ ਵੀ ਉਲੰਘਣ ਹੋਇਆ। ਦਰਅਸਲ ਤੇਲੰਗਾਨਾ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਹੱਰਮ ਦੇ 10ਵੇਂ ਦਿਨ 'ਬੀਬੀ ਦਾ ਆਲਮ’ ਜਲੂਸ ਕੱਢਿਆ ਗਿਆ। ਪੁਲਸ ਦੀ ਹਾਜ਼ਰੀ 'ਚ ਨਿਕਲੇ ਇਸ ਜਲੂਸ 'ਚ ਸ਼ੀਆ ਮੁਸਲਮਾਨ ਸਮਾਜ ਦੇ ਲੋਕਾਂ ਦੀ ਵੱਡੀ ਤਾਦਾਦ ਦੇਖੀ ਗਈ।

ਦੱਸ ਦਈਏ ਕਿ ਤੇਲੰਗਾਨਾ 'ਚ ਸ਼ਨੀਵਾਰ ਤੱਕ ਇੱਕ ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁੱਕੇ ਸਨ, ਜਿਸ 'ਚ 31284 ਸਰਗਰਮ ਮਾਮਲੇ ਹਨ, 818 ਲੋਕਾਂ ਦੀ ਮੌਤ ਹੋਈ ਹੈ ਅਤੇ 90 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋਏ ਹਨ।


Inder Prajapati

Content Editor

Related News