ਮਹਾਰਾਸ਼ਟਰ ''ਚ ਕੋਰੋਨਾ ਦੇ 4841 ਨਵੇਂ ਮਾਮਲੇ ਆਏ ਸਾਹਮਣੇ, 192 ਹੋਰ ਲੋਕਾਂ ਦੀ ਮੌਤ
Thursday, Jun 25, 2020 - 11:05 PM (IST)
ਮੁੰਬਈ- ਮਹਾਰਾਸ਼ਟਰ 'ਚ ਕੋਵਿਡ-19 ਦੇ 4841 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਇਸਦੇ ਕੁੱਲ ਮਾਮਲੇ ਵਧ ਕੇ 1,47,741 ਹੋ ਗਏ। ਇਹ ਜਾਣਕਾਰੀ ਇਕ ਸਿਹਤ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੂਬੇ 'ਚ 192 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 6,931 ਹੋ ਗਈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 192 ਮੌਤਾਂ 'ਚੋਂ 109 ਮਰੀਜ਼ਾਂ ਦੀ ਮੌਤ ਪਿਛਲੇ 48 ਘੰਟਿਆਂ 'ਚ ਹੋਈ ਜਦਕਿ ਬਾਕੀ 83 ਮੌਤਾਂ ਪਿਛਲੇ ਦਿਨੀਂ ਹੋਈ ਸੀ ਪਰ ਉਨ੍ਹਾਂ ਨੂੰ ਕੋਵਿਡ-19 ਨਾਲ ਹੋਣ ਦੇ ਤੌਰ 'ਤੇ ਸੂਚੀਬੱਧ ਨਹੀਂ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਨੂੰ ਵੀਰਵਾਰ ਨੂੰ ਮ੍ਰਿਤਕ ਗਿਣਤੀ 'ਚ ਜੋੜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਨਾਲ ਹੀ 3661 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਸ ਨਾਲ ਸੂਬੇ 'ਚ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 77,453 ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਸੂਬੇ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ ਹੁਣ 63,342 ਹੈ, ਜਿਸਦਾ ਅਜੇ ਇਲਾਜ ਚੱਲ ਰਿਹਾ ਹੈ। ਮਹਾਰਾਸ਼ਟਰ 'ਚ ਕੋਵਿਡ-19 ਦੀ ਹੁਣ ਤੱਕ ਕੁੱਲ 8,48,026 ਜਾਂਚ ਹੋਈ ਹੈ।