ਡਾਕਟਰਾਂ ਦੇ ਜਜ਼ਬੇ ਅੱਗੇ ਤੂਫ਼ਾਨ ''ਬੇਅਸਰ'', ਕੇਰਲ ''ਚ ਨਦੀ ਪਾਰ ਕਰ ਪਿੰਡਾਂ ''ਚ ਪਹੁੰਚੀਆਂ ਮੈਡੀਕਲ ਟੀਮਾਂ

Monday, May 31, 2021 - 01:56 PM (IST)

ਕੇਰਲ- ਕੋਰੋਨਾ ਵਿਰੁੱਧ ਲੜਾਈ 'ਚ ਤੂਫਾਨ ਵੀ ਡਾਕਟਰਾਂ ਦਾ ਰਸਤਾ ਨਹੀਂ ਰੋਕ ਪਾ ਰਿਹਾ ਹੈ। ਇਨ੍ਹਾਂ 'ਚੋਂ ਇਕ ਕੇਰਲ ਦੀ 40 ਸਾਲਾ ਡਾਕਟਰ ਬੀਬੀ ਕੇ.ਏ. ਸੁਖਾਨਿਆ ਹਨ। ਤਾਊਤੇ ਤੂਫਾਨ ਨੇ ਪਲੱਕੜ ਜ਼ਿਲ੍ਹੇ ਦੇ ਅਟਾਪਦੀ ਜ਼ਿਲ੍ਹੇ ਦੇ ਜੰਗਲਾਂ 'ਚ ਵਸੇ ਪਿੰਡਾਂ ਦੇ ਰਸਤੇ ਕੱਟ ਦਿੱਤੇ। ਇੱਥੇ ਦੀ ਭਵਾਨੀ ਨਦੀ 'ਚ ਵੀ ਪਾਣੀ ਦਾ ਪੱਧਰ ਜ਼ਿਆਦਾ ਸੀ ਪਰ ਇਹ ਤੂਫਾਨ ਸੁਖਾਨਿਆ ਦੀ ਟੀਮ ਨੂੰ ਪੱਛਮੀ ਘਾਟ ਦੇ ਜੰਗਲਾਂ 'ਚ ਵਸੇ ਮੁਰੂਗਲਾ ਆਦਿਵਾਸੀ ਬਸਤੀ ਜਾਣ ਤੋਂ ਨਹੀਂ ਰੋਕ ਸਕਿਆ। ਇਨ੍ਹਾਂ ਨਾਲ ਹੈਲਥ ਇੰਸਪੈਕਟਰ ਸੁਨੀਲ ਵਾਸੂ, ਸਹਾਇਕ ਹੈਲਥ ਇੰਸਪੈਕਟਰ ਸ਼ਾਜੂ ਅਤੇ ਡਰਾਈਵਰ ਸੰਜੇਸ਼ ਵੀ ਸਨ। 17 ਕਿਲੋਮੀਟਰ ਪੈਦਲ ਤੁਰਨ ਅਤੇ ਨਦੀ ਨੂੰ ਪਾਰ ਕਰਨ ਤੋਂ ਬਾਅਦ ਇਹ ਦਲ ਇੱਥੇ ਪਹੁੰਚਿਆ।

PunjabKesariਬੀਤੇ ਦਿਨ ਕੀਤੀ ਗਈ ਇਸ ਯਾਤਰਾ 'ਤੇ ਸੁਖਾਨਿਆ ਕਹਿੰਦੀ ਹੈ ਕਿ ਇਹ ਸਾਡੀ ਡਿਊਟੀ ਦਾ ਹਿੱਸਾ ਹੈ। ਕਈ ਜਗ੍ਹਾ ਪਾਣੀ ਗਰਦਨ ਤੱਕ ਸੀ। 30 ਕਿਲੋਮੀਟਰ ਦੀ ਯਾਤਰਾ 'ਚ ਅਸੀਂ 13 ਕਿਲੋਮੀਟਰ ਹੀ ਐਂਬੂਲੈਂਸ ਨਾਲ ਤੈਅ ਕਰ ਸਕੇ। ਬਾਕੀ ਯਾਤਰਾ ਟੀਮ ਨੇ ਪੈਦਲ ਅਤੇ ਨਦੀ ਪਾਰ ਕਰ ਕੇ ਪੂਰੀ ਕੀਤੀ। ਪਿੰਡ ਪਹੁੰਚਣ 'ਤੇ ਅਤੇ ਜਾਂਚ ਤੋਂ ਬਾਅਦ ਸਾਨੂੰ ਲੋਕਾਂ 'ਚ ਕੋਰੋਨਾ ਦੇ ਲੱਛਣ ਦਿੱਸੇ। ਸਾਨੂੰ ਕੋਵਿਡ ਸੈਂਟਰ ਤੱਕ ਲਿਆਉਣ 'ਚ ਉਨ੍ਹਾਂ ਦੀਆਂ ਕਾਫ਼ੀ ਮਿੰਨਤਾਂ ਕਰਨੀਆਂ ਪਈਆ। ਹੁਣ ਇੱਥੇ ਇਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। 32,956 ਆਦਿਵਾਸੀਆਂ ਦਾ ਘਰ, ਅਟਾਪਡੀ ਕੇਰਲ ਦਾ ਸਭ ਤੋਂ ਪਿਛੜਿਆ ਖੇਤਰ ਹੈ, ਜੋ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਨਾਲ ਸਰਹੱਦ ਸਾਂਝੀ ਕਰਦਾ ਹੈ।

PunjabKesari

PunjabKesari

PunjabKesari


DIsha

Content Editor

Related News