ਕੇਜਰੀਵਾਲ ਨੇ ਪੀੜਤ ਪਰਿਵਾਰ ਨੂੰ ਮਿਲ ਕੇ ਨਿਆਂ ਦਾ ਭਰੋਸਾ ਦਿੱਤਾ, ਕੀਤਾ 10 ਲੱਖ ਮੁਆਵਜ਼ੇ ਦਾ ਐਲਾਨ

Wednesday, Aug 04, 2021 - 01:38 PM (IST)

ਕੇਜਰੀਵਾਲ ਨੇ ਪੀੜਤ ਪਰਿਵਾਰ ਨੂੰ ਮਿਲ ਕੇ ਨਿਆਂ ਦਾ ਭਰੋਸਾ ਦਿੱਤਾ, ਕੀਤਾ 10 ਲੱਖ ਮੁਆਵਜ਼ੇ ਦਾ ਐਲਾਨ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 9 ਸਾਲਾ ਬੱਚੀ ਦੀ ਸ਼ੱਕੀ ਹਾਲਤ 'ਚ ਮੌਤ ਤੋਂ ਬਾਅਦ ਉੱਠ ਰਹੇ ਵਿਵਾਦ ਦਰਮਿਆਨ ਬੁੱਧਵਾਰ ਨੂੰ ਪੀੜਤ ਪਰਿਵਾਰ ਨਾਲ ਮਿਲ ਕੇ ਆਰਥਿਕ ਅਤੇ ਕਾਨੂੰਨੀ ਮਦਦ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਬੱਚੀ ਦੇ ਪਰਿਵਾਰ ਨੂੰ ਮਿਲਿਆ, ਉਨ੍ਹਾਂ ਦਾ ਦਰਦ ਵੰਡਿਆ। ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਦੇਵਾਂਗੇ। ਮਾਮਲੇ ਦੀ ਮੈਜਿਸਟ੍ਰੇਟ ਜਾਂਚ ਹੋਵੇਗੀ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੱਡੇ ਵਕੀਲ ਲਗਾਵਾਂਗੇ।'' ਉਨ੍ਹਾਂ ਕਿਹਾ ਕੇਂਦਰ ਸਰਕਾਰ ਦਿੱਲੀ 'ਚ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਸਖ਼ਤ ਕਦਮ ਚੁੱਕੇ, ਅਸੀਂ ਪੂਰਾ ਸਹਿਯੋਗ ਕਰਾਂਗੇ। 

PunjabKesari

ਮੁੱਖ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਸੀ,''ਦਿੱਲੀ 'ਚ 9 ਸਾਲਾ ਮਾਸੂਮ ਨਾਲ ਹੈਵਾਨੀਅਤ ਤੋਂ ਬਾਅਦ ਕਤਲ ਬੇਹੱਦ ਸ਼ਰਮਨਾਕ ਹੈ। ਦਿੱਲੀ 'ਚ ਕਾਨੂੰਨ ਵਿਵਸਥਾ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਹੈ। ਦੋਸ਼ੀਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।'' ਦੱਸਣਯੋਗ ਹੈ ਕਿ ਦਿੱਲੀ ਕੈਂਟ ਇਲਾਕੇ ਦੇ ਨਾਂਗਲ ਪਿੰਡ ਸਥਿਤ ਸ਼ਮਸ਼ਾਨ ਘਾਟ 'ਚ ਐਤਵਾਰ ਸ਼ਾਮ 9 ਸਾਲਾ ਬੱਚੀ ਦੀ ਸ਼ੱਕੀ ਮੌਤ ਹੋ ਗਈ। ਸ਼ਮਸ਼ਾਨ ਘਾਟ ਦੇ ਪੁਜਾਰੀ ਅਤੇ 2-3 ਲੋਕਾਂ ਨੇ ਪੋਸਟਮਾਰਟਮ ਹੋਣ ਨਾਲ ਉਸ ਦੇ ਅੰਗਾਂ ਦੀ ਚੋਰੀ ਹੋਣ ਦੀ ਗੱਲ ਪਰਿਵਾਰ ਵਾਲਿਆਂ ਨੂੰ ਦੱਸ ਕੇ ਜਲਦੀ 'ਚ ਲਾਸ਼ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਦੇਰ ਰਾਤ ਪਰਿਵਾਰ ਵਾਲਿਆਂ ਦੇ ਹੰਗਾਮਾ ਕਰਨ 'ਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲੀ ਅਤੇ ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨ 'ਤੇ ਪੁਜਾਰੀ ਸਮੇਤ ਹੋਰ ਲੋਕਾਂ ਵਿਰੁੱਧ ਗੈਰ-ਇਰਾਦਤਨ ਕਤਲ, ਸਬੂਤ ਲੁਕਾਉਣ ਸਮੇਤ ਹੋਰ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ। ਪੁਲਸ ਪੁਜਾਰੀ ਸਮੇਤ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ ’ਚ 9 ਸਾਲਾ ਬੱਚੀ ਨਾਲ ਦਰਿੰਦਗੀ, ਪੀੜਤ ਪਰਿਵਾਰ ਨੂੰ ਮਿਲਣ ਮਗਰੋਂ ਰਾਹੁਲ ਬੋਲੇ- ਮੈਂ ਉਨ੍ਹਾਂ ਨਾਲ ਹਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News