ਜੰਮੂ-ਕਸ਼ਮੀਰ 'ਚ ਪਿਛਲੇ 11 ਮਹੀਨਿਆਂ 'ਚ 211 ਅੱਤਵਾਦੀ ਢੇਰ, 47 ਗ੍ਰਿਫਤਾਰ
Saturday, Dec 05, 2020 - 01:43 AM (IST)
ਜੰਮੂ : ਜੰਮੂ-ਕਸ਼ਮੀਰ ਵਿੱਚ ਪਿਛਲੇ 11 ਮਹੀਨਿਆਂ ਵਿੱਚ ਖਾਸਕਰ ਧਾਰਾ 370 ਹਟਣ ਤੋਂ ਬਾਅਦ 211 ਅੱਤਵਾਦੀਆਂ ਮਾਰੇ ਗਏ ਅਤੇ ਵੱਖ-ਵੱਖ ਮੁਹਿੰਮਾਂ ਦੇ ਤਹਿਤ 47 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰੱਖਿਆ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਲ 2019 ਵਿੱਚ ਕੁਲ 152 ਅੱਤਵਾਦੀ ਮਾਰੇ ਗਏ ਸਨ ਪਰ ਸੁਰੱਖਿਆ ਬਲਾਂ ਨੇ ਇਸ ਸਾਲ 1 ਜਨਵਰੀ ਤੋਂ 22 ਨਵੰਬਰ ਵਿਚਾਲੇ ਪਾਕਿਸਤਾਨ ਦੀ ਧਰਤੀ ਤੋਂ ਨਿਕਲੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਇਬਾ, ਹਿਜ਼ਬ-ਉਲ-ਮੁਜਾਹਿਦੀਨ ਸਮੇਤ ਵੱਖ-ਵੱਖ ਸੰਗਠਨਾਂ ਦੇ 211 ਅੱਤਵਾਦੀਆਂ ਨੂੰ ਮਾਰ ਗਿਰਾਇਆ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਕੋਵਿਡ-19 ਨਾਲ ਲੜਨ ਦੀ ਦਿਸ਼ਾ ਵਿੱਚ ਵਚਨਬੱਧਤਾ ਦੇ ਬਾਵਜੂਦ ਅੱਤਵਾਦੀਆਂ ਦੇ ਹਰ ਇਰਾਦੇ ਨੂੰ ਨਾਕਾਮ ਕੀਤਾ।
ਕਿਸਾਨ ਅੰਦੋਲਨ: ਵਿਰੋਧ ਦੌਰਾਨ ਬੱਚਿਆਂ ਦੀ ਪੜ੍ਹਾਈ ਨਾ ਹੋਵੇ ਖ਼ਰਾਬ ਇਸ ਲਈ ਇਨ੍ਹਾਂ ਨੇ ਲਵਾ ਦਿੱਤਾ WiFi
ਸੂਤਰਾਂ ਨੇ ਦੱਸਿਆ ਕਿ ਸੱਤ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ ਸਥਾਨਕ ਤੌਰ 'ਤੇ ਭਰਤੀ ਕੀਤੇ ਗਏ 161 ਅੱਤਵਾਦੀ ਅਤੇ 50 ਵਿਦੇਸ਼ੀ ਅੱਤਵਾਦੀ 22 ਨਵੰਬਰ ਤੱਕ ਵੱਖ-ਵੱਖ ਮੁਹਿੰਮਾਂ ਵਿੱਚ ਮਾਰੇ ਜਾ ਚੁੱਕੇ ਹਨ। ਸਾਲ 2019 ਵਿੱਚ ਇਹ ਗਿਣਤੀ 120 ਸੀ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 370 ਤੋਂ 400 ਅੱਤਵਾਦੀ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੇ ਇੰਤਜ਼ਾਰ ਵਿੱਚ ਸਨ ਜਦੋਂ ਕਿ ਪਿਛਲੇ ਸਾਲ ਉੱਤਰੀ ਪੀਰ ਪੰਜਾਲ ਵਿੱਚ ਇਹ ਗਿਣਤੀ 325 ਤੋਂ 350 ਸੀ ਅਤੇ ਦੱਖਣੀ ਇਲਾਕੇ ਵਿੱਚ ਇਹ ਗਿਣਤੀ 195 ਤੋਂ 205 ਸੀ। ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁਲ 272 ਅੱਤਵਾਦੀ ਸਰਗਰਮ ਹਨ ਜਿਨ੍ਹਾਂ ਵਿੱਚ 129 ਸਥਾਨਕ ਅੱਤਵਾਦੀ ਹਨ, ਉਥੇ ਹੀ 143 ਵਿਦੇਸ਼ੀ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।