ਜਰਮਨੀ 'ਚ PM ਮੋਦੀ ਵੱਲੋਂ ਬੱਚਿਆਂ ਨਾਲ ਮੁਲਾਕਾਤ, ਦੇਸ਼ ਭਗਤੀ ਦੇ ਗੀਤ 'ਤੇ ਮਿਲਾਈ ਤਾਲ (ਵੀਡੀਓ)

Monday, May 02, 2022 - 01:44 PM (IST)

ਜਰਮਨੀ 'ਚ PM ਮੋਦੀ ਵੱਲੋਂ ਬੱਚਿਆਂ ਨਾਲ ਮੁਲਾਕਾਤ, ਦੇਸ਼ ਭਗਤੀ ਦੇ ਗੀਤ 'ਤੇ ਮਿਲਾਈ ਤਾਲ (ਵੀਡੀਓ)

ਬਰਲਿਨ (ਏ.ਐਨ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਯੂਰਪ ਦੌਰੇ 'ਤੇ ਹਨ। ਸੋਮਵਾਰ ਸਵੇਰੇ ਉਹ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ। ਮੋਦੀ ਇੱਥੇ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਜਰਮਨੀ ਦੇ ਚਾਂਸਲਰ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਬਰਲਿਨ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਪ੍ਰਵਾਸੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੋਟਲ ਐਡਲਾਨ ਕੇਮਪਿੰਸਕੀ ਵਿਖੇ ਰੱਖਿਆ ਗਿਆ ਸੀ। ਹੋਟਲ 'ਚ ਕਈ ਭਾਰਤੀ ਪ੍ਰਧਾਨ ਮੰਤਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇੱਥੇ ਪੁੱਜਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

PunjabKesari

ਜਰਮਨੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਜਦੋਂ ਆਪਣੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਖਿਆ ਤਾਂ ਉਨ੍ਹਾਂ ਨੇ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਲੋਕ ਹੱਥ ਜੋੜ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਰਹੇ ਸਨ। ਕੁਝ ਬੱਚੇ ਵੀ ਪੀਐਮ ਮੋਦੀ ਨੂੰ ਮਿਲਣ ਆਏ। ਪ੍ਰਧਾਨ ਮੰਤਰੀ ਨੇ ਕੁਝ ਬੱਚਿਆਂ ਨਾਲ ਗੱਲ ਕੀਤੀ।

PunjabKesari

ਭਾਰਤੀਆਂ ਨਾਲ ਮੁਲਾਕਾਤ ਦੌਰਾਨ ਪੀਐਮ ਮਾਨੀਆ  ਨਾਂ ਦੀ ਕੁੜੀ ਦੇ ਕੋਲ ਰੁਕੇ। ਮਾਨੀਆ ਦੇ ਹੱਥਾਂ ਵਿੱਚ ਇੱਕ ਪੇਂਟਿੰਗ ਸੀ। ਕੁੜੀ ਦੇ ਹੱਥ 'ਚ ਪੇਂਟਿੰਗ ਦੇਖ ਕੇ ਪੀਐੱਮ ਉਸ ਦੇ ਕੋਲ ਰੁਕ ਗਏ ਅਤੇ ਗੱਲਾਂ ਕਰਨ ਲੱਗੇ। ਮਾਨੀਆ ਨੇ ਪੀਐਮ ਮੋਦੀ ਦੀ ਪੇਂਟਿੰਗ ਬਣਾਈ ਸੀ। ਪ੍ਰਧਾਨ ਮੰਤਰੀ ਨੇ ਉਸ ਨੂੰ ਆਪਣਾ ਆਟੋਗ੍ਰਾਫ ਦਿੱਤਾ। ਮਾਨੀਆ ਨੇ ਕਿਹਾ,''ਮੋਦੀ ਜੀ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਮਾਣ ਹੈ ਕਿ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਮੈਂ ਉਹਨਾਂ ਨੂੰ ਆਪਣੀ ਪੇਂਟਿੰਗ ਦਿਖਾਈ, ਉਹਨਾਂ ਨੇ ਇਸ 'ਤੇ ਦਸਤਖ਼ਤ ਵੀ ਕੀਤੇ।''

 

ਪੜ੍ਹੋ ਇਹ ਅਹਿਮ ਖ਼ਬਰ - ਇਸ ਯੂਰਪੀ ਦੇਸ਼ 'ਚ 'ਸਿਗਰਟਨੋਸ਼ੀ' ਵਿਰੁੱਧ ਸਖ਼ਤ ਕਾਨੂੰਨ ਹੋਏ ਲਾਗੂ 

ਇਸ ਤੋਂ ਬਾਅਦ ਇੱਕ ਬੱਚੇ ਨੇ ਪੀਐਮ ਮੋਦੀ ਨੂੰ ਗੀਤ ਸੁਣਾਇਆ। ਪੀਐਮ ਨੂੰ ਬੱਚੇ ਦੇ ਗੀਤ 'ਤੇ ਵੀ ਤਾਲ ਮਿਲਾਉਂਦੇ ਦੇਖਿਆ ਗਿਆ। ਗੀਤ ਸੁਣ ਕੇ ਪੀਐਮ ਮੋਦੀ ਨੇ ਵੀ ਬੱਚੇ ਦੀ ਤਾਰੀਫ਼ ਕੀਤੀ।ਜਦੋਂ ਪ੍ਰਧਾਨ ਮੰਤਰੀ ਹੋਟਲ ਐਡਲਨ ਕੇਮਪਿੰਸਕੀ ਪਹੁੰਚੇ ਤਾਂ ਕੁਝ ਭਾਰਤੀਆਂ ਨੇ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਮੋਦੀ ਨਾਲ ਸੈਲਫੀ ਵੀ ਲਈ। ਲੋਕ ਪੀਐਮ ਨੂੰ ਮਿਲਣ ਲਈ 400 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਕੇ ਆਏ ਸਨ।
 


author

Vandana

Content Editor

Related News