ਦਿੱਲੀ NCR 'ਚ ਮਹਿੰਗਾਈ ਦਾ ਇੱਕ ਹੋਰ ਝਟਕਾ, ਮਦਰ ਡੇਅਰੀ ਨੇ ਵਧਾਏ ਦੁੱਧ ਦੇ ਭਾਅ

Sunday, Nov 20, 2022 - 06:34 PM (IST)

ਨਵੀਂ ਦਿੱਲੀ : ਮਦਰ ਡੇਅਰੀ ਨੇ ਦਿੱਲੀ-ਐੱਨਸੀਆਰ 'ਚ ਫੁੱਲ ਕਰੀਮ ਦੁੱਧ ਦੀ ਕੀਮਤ 'ਚ 1 ਰੁਪਏ ਪ੍ਰਤੀ ਲੀਟਰ ਅਤੇ ਟੋਕਨ ਮਿਲਕ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਸੋਮਵਾਰ ਤੋਂ ਲਾਗੂ ਹੋਣਗੀਆਂ। ਮਦਰ ਡੇਅਰੀ ਨੇ ਦੱਸਿਆ ਕਿ ਲਾਗਤ ਵਧਣ ਕਾਰਨ ਇਹ ਵਾਧਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਦੀ ਸਪਲਾਈ ਕਰਨ ਵਾਲੀ ਮਦਰ ਡੇਅਰੀ ਨੇ ਇਸ ਸਾਲ ਚੌਥੀ ਵਾਰ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਨਕਲੀ ਦਵਾਈਆਂ ’ਤੇ ਕੱਸੇਗਾ ਸ਼ਿਕੰਜਾ, QR ਕੋਡ ਨਾਲ ਹੋਵੇਗੀ ਅਸਲੀ ਅਤੇ ਨਕਲੀ ਦਵਾਈ ਦੀ ਪਛਾਣ

ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਮਦਰ ਡੇਅਰੀ ਨੇ ਫੁੱਲ ਕਰੀਮ ਦੁੱਧ ਦੀ ਕੀਮਤ 1 ਰੁਪਏ ਵਧਾ ਕੇ 64 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ। ਹਾਲਾਂਕਿ ਅੱਧੇ ਲੀਟਰ ਦੇ ਪੈਕ ਵਿੱਚ ਵੇਚੇ ਜਾਣ ਵਾਲੇ ਫੁੱਲ ਕਰੀਮ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੋਮਵਾਰ ਤੋਂ ਟੋਕਨਾਈਜ਼ਡ ਦੁੱਧ ਦੀ ਕੀਮਤ 50 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਹੁਣ ਇਹ 48 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਘਰੇਲੂ ਬਜਟ ਨੂੰ ਪ੍ਰਭਾਵਤ ਕਰੇਗਾ ਕਿਉਂਕਿ ਇਸ ਸਮੇਂ ਭੋਜਨ ਦੀ ਮਹਿੰਗਾਈ ਪਹਿਲਾਂ ਹੀ ਉੱਚ ਪੱਧਰ 'ਤੇ ਹੈ। ਮਦਰ ਡੇਅਰੀ ਨੇ ਕੀਮਤਾਂ ਵਧਾਉਣ ਲਈ ਡੇਅਰੀ ਕਿਸਾਨਾਂ ਤੋਂ ਕੱਚਾ ਦੁੱਧ ਖ਼ਰੀਦਣ ਦੀ ਲਾਗਤ ਵਾਧੇ ਨੂੰ ਜ਼ਿੰਮੇਵਾਰ ਦੱਸਿਆ ਹੈ।

ਇਹ ਵੀ ਪੜ੍ਹੋ : ਲੋਹਾ-ਸਟੀਲ ਉਦਯੋਗ ਲਈ ਰਾਹਤ ਦੀ ਖ਼ਬਰ, ਸਰਕਾਰ ਨੇ ਬਰਾਮਦ ਡਿਊਟੀ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਬੁਲਾਰੇ ਨੇ ਕਿਹਾ, “ਇਸ ਸਾਲ, ਡੇਅਰੀ ਉਦਯੋਗ ਦੁੱਧ ਦੀ ਮੰਗ-ਸਪਲਾਈ ਵਿੱਚ ਵੱਡਾ ਪਾੜਾ ਦੇਖ ਰਿਹਾ ਹੈ।” ਕੰਪਨੀ ਨੇ ਕਿਹਾ ਕਿ ਕੱਚੇ ਦੁੱਧ ਦੀ ਉਪਲਬਧਤਾ ਵਧਦੀ ਫੀਡ ਦੀ ਲਾਗਤ ਅਤੇ ਅਨਿਯਮਿਤ ਮਾਨਸੂਨ ਕਾਰਨ ਪ੍ਰਭਾਵਿਤ ਹੋਈ ਹੈ। ਮਦਰ ਡੇਅਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪ੍ਰੋਸੈਸਡ ਦੁੱਧ ਦੀ ਮੰਗ ਵਿਚ ਕਾਫੀ ਵਾਧਾ ਹੋਇਆ ਹੈ। ਬੁਲਾਰੇ ਨੇ ਕਿਹਾ, "ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਵੀ ਮੰਗ-ਸਪਲਾਈ ਦੇ ਪਾੜੇ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।"

ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਡੈਬਿਟ ਕਾਰਡ ਤੋਂ ਨਕਦ ਨਿਕਾਸੀ ਸੀਮਾ ਵਧਾਉਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News