ਡਾਂਸ ਤੋਂ ਬਾਅਦ ਦਿੱਲੀ ਮੈਟਰੋ 'ਚ ਲੜਕੀ ਦੇ ਸਟੰਟ ਦਾ ਵੀਡੀਓ ਵਾਇਰਲ, ਲੋਕ ਹੋ ਰਹੇ ਹੈਰਾਨ

Saturday, Jul 22, 2023 - 04:54 AM (IST)

ਡਾਂਸ ਤੋਂ ਬਾਅਦ ਦਿੱਲੀ ਮੈਟਰੋ 'ਚ ਲੜਕੀ ਦੇ ਸਟੰਟ ਦਾ ਵੀਡੀਓ ਵਾਇਰਲ, ਲੋਕ ਹੋ ਰਹੇ ਹੈਰਾਨ

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਦਿੱਲੀ ਮੈਟਰੋ ਨਾਲ ਸਬੰਧਤ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਵੀਡੀਓਜ਼ ਅਜਿਹੇ ਹਨ, ਜੋ ਆਪਣੇ-ਆਪ 'ਚ ਹੀ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ। ਅਜਿਹੇ ਹੀ ਇਕ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਦਿੱਲੀ ਮੈਟਰੋ 'ਚ ਇਹ ਕੀ ਚੱਲ ਰਿਹਾ ਹੈ। ਦਿੱਲੀ ਮੈਟਰੋ ਹੁਣ ਇਕ ਯਾਤਰਾ ਕੇਂਦਰ ਘੱਟ ਅਤੇ ਵੀਡੀਓ ਬਣਾਉਣ ਦਾ ਕੇਂਦਰ ਜ਼ਿਆਦਾ ਬਣ ਗਈ ਹੈ। ਤੁਸੀਂ ਦੇਖਿਆ ਹੋਵੇਗਾ ਕਿ ਅੱਜਕੱਲ੍ਹ ਕੋਈ ਮੈਟਰੋ ਦੇ ਅੰਦਰ ਨੱਚਣ ਲੱਗ ਜਾਂਦਾ ਹੈ ਤਾਂ ਕਦੇ ਕੋਈ ਅਜੀਬੋ-ਗਰੀਬ ਹਰਕਤਾਂ ਕਰਦਾ ਹੈ। ਇਨ੍ਹੀਂ ਦਿਨੀਂ ਇਕ ਲੜਕੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : 'ਪਤੀ ਦੇ ਪੈਸੇ ਉਡਾਉਣਾ ਸ਼ੌਕ ਹੈ ਮੇਰਾ...', ਰੋਜ਼ਾਨਾ ਕਰਦੀ ਹੈ ਲੱਖਾਂ ਦੀ Shopping, ਜਾਣੋ ਕੌਣ ਹੈ ਇਹ ਔਰਤ

ਇਹ ਵੀਡੀਓ ਪੁਰਾਣਾ ਹੈ ਪਰ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਸ ਨੂੰ ਕਾਫੀ ਦੇਖਿਆ ਜਾ ਰਿਹਾ ਹੈ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਮੈਟਰੋ ਦੇ ਅੰਦਰ ਇਕ ਕੁੜੀ ਨਜ਼ਰ ਆ ਰਹੀ ਹੈ, ਜੋ ਹੈਂਡਲ ਨੂੰ ਫੜ ਕੇ ਪਲਟ (Back Flip) ਰਹੀ ਹੈ। ਮੈਟਰੋ 'ਚ ਬੈਠੇ ਯਾਤਰੀ ਇਸ ਸਟੰਟ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ।

ਇਹ ਵੀ ਪੜ੍ਹੋ : ਔਰਤ ਨੂੰ ਸ਼ਰੇਆਮ ਰੌਲ਼ਾ ਪਾਉਣਾ ਪਿਆ ਮਹਿੰਗਾ, ਦੁਬਈ ਦੇ ਕਾਨੂੰਨ ਨੇ ਦਿੱਤੀ ਇਹ ਸਜ਼ਾ

ਇਸ ਵੀਡੀਓ ਨੂੰ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵੀਡੀਓ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਲੜਕੀ ਨੇ ਬਹੁਤ ਵਧੀਆ ਸਟੰਟ ਕੀਤਾ ਹੈ ਪਰ ਅਜਿਹਾ ਜਨਤਕ ਸਥਾਨ ਅਤੇ ਖਾਸ ਕਰਕੇ ਸਰਕਾਰੀ ਜਾਇਦਾਦ 'ਤੇ ਕਰਨਾ ਠੀਕ ਨਹੀਂ ਹੈ। ਇਕ ਯੂਜ਼ਰ ਨੇ ਲਿਖਿਆ ਕਿ ਮੈਂ ਇਸ ਵੀਡੀਓ ਨੂੰ ਲਾਈਵ ਦੇਖਿਆ ਸੀ। ਇਕ ਨੇ ਲਿਖਿਆ ਕਿ ਲੜਕੀ ਨੇ ਮਾਸਕ ਪਾਇਆ ਹੈ, ਇਹ ਉਸ ਦੇ ਆਤਮਵਿਸ਼ਵਾਸ ਦੀ ਅਸਲ ਤਾਕਤ ਹੈ। ਇਕ ਯੂਜ਼ਰ ਨੇ ਲਿਖਿਆ, "ਕਯਾ ਬਾਤ ਹੈ, ਡਾਂਸ ਤੋਂ ਬਾਅਦ ਸਟੰਟ ਦੇਖਣ ਨੂੰ ਮਿਲ ਰਿਹਾ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News