ਡੀ.ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ
Sunday, Mar 14, 2021 - 04:10 AM (IST)

ਨਵੀਂ ਦਿੱਲੀ – ਦਿੱਲੀ ਦੇ ਨਜਫਗੜ ਵਿਚ ਜਨਮ ਦਿਨ ਸਮਾਰੋਹ ਦੌਰਾਨ ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਕਿਹਾ-ਸੁਣੀ ਤੋਂ ਬਾਅਦ 28 ਸਾਲਾ ਵਿਅਕਤੀ ਨੇ ਇਕ ਹੋਰ ਵਿਅਕਤੀ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਮੁਤਾਬਕ ਨਜਫਗੜ੍ਹ ਦੇ ਇਕ ਫਾਰਮ ਹਾਊਸ ਵਿਚ ਅਨੁਜ ਸ਼ਰਮਾ ਨਾਮਕ ਵਿਅਕਤੀ ਦੇ ਛੋਟੇ ਭਰਾ ਦੀ ਜਨਮ ਦਿਨ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਹੋਈ ਕਿਹਾ-ਸੁਣੀ ਤੋਂ ਬਾਅਦ ਦੋਸ਼ੀ ਨਵੀਨ ਕੁਮਾਰ ਨੇ ਅਨੁਜ ਨੂੰ ਗੋਲੀ ਮਾਰ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਵੀਨ ਅਤੇ ਅਨੁਜ ਦਰਮਿਆਨ ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਕਿਹਾ-ਸੁਣੀ ਹੋਈ ਸੀ। ਨਸ਼ੇ ਵਿਚ ਟੁੰਨ ਦੋਸ਼ੀ ਨੇ ਅਨੁਜ ਨੂੰ ਗੋਲੀ ਮਾਰੀ ਅਤੇ ਫਰਾਰ ਹੋ ਗਿਆ। ਬਾਅਦ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।