ਪ੍ਰਾਚੀਨ ਕਾਲ ’ਚ ਪਿਆਜ਼ ਦੀ ਹੁੰਦੀ ਸੀ ਅਨੋਖੀ ਵਰਤੋਂ, ਜਾਣ ਕੇ ਹੋ ਜਾਓਗੇ ਹੈਰਾਨ

05/24/2023 1:57:11 AM

ਨਵੀਂ ਦਿੱਲੀ (ਇੰਟ.)-ਪਿਆਜ਼ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਾਚੀਨ ਕਾਲ ਦੇ ਲੋਕ ਪਿਆਜ਼ ਦੀ ਵਰਤੋਂ ਸਬਜ਼ੀ ਬਣਾਉਣ ਜਾਂ ਫਿਰ ਸਲਾਦ ਦੇ ਰੂਪ ਵਿਚ ਹੀ ਨਹੀਂ ਕਰਦੇ ਸਨ ਸਗੋਂ ਇਸ ਦੀ ਵਰਤੋਂ ਕੁਝ ਹੋਰਨਾਂ ਕੰਮਾਂ ਲਈ ਵੀ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਕਾਂਸ ਯੁੱਗ ਦੇ 5,000 ਈਸਵੀ ਪੂਰਬ ਦੇ ਟਿਕਾਣਿਆਂ ਦੀ ਖੋਦਾਈ ਵਿਚ ਪਿਆਜ਼ ਦੇ ਅੰਸ਼ ਮਿਲੇ ਹਨ। ਸਬੂਤਾਂ ਦੇ ਆਧਾਰ ’ਤੇ ਪਤਾ ਲੱਗਾ ਹੈ ਕਿ ਪਿਰਾਮਿਡਸ ਬਣਾਉਣ ਵਾਲੇ ਮਿਸਰ ਦੇ ਲੋਕ ਈਸਵੀ ਤੋਂ 3000 ਸਾਲ ਪਹਿਲਾਂ ਪਿਆਜ਼ ਦੀ ਖੇਤੀ ਕਰਦੇ ਹੁੰਦੇ ਸਨ ਅਤੇ ਪਿਆਜ਼ ਉਨ੍ਹਾਂ ਦੇ ਰੋਜ਼ਾਨਾ ਦੇ ਖਾਣ ਦਾ ਹਿੱਸਾ ਹੁੰਦਾ ਸੀ। ਇਹ ਲੋਕ ਪਿਆਜ਼ ਦੀ ਪੂਜਾ ਵੀ ਕਰਦੇ ਸਨ ਕਿਉਂਕਿ ਪਿਆਜ਼ ਦੀ ਗੋਲ ਆਕ੍ਰਿਤੀ ਅਤੇ ਇਸ ਨੂੰ ਕੱਟਣ ’ਤੇ ਦਿਖਣ ਵਾਲੇ ਰਿੰਗ ਕਾਰਨ ਇਸ ਨੂੰ ਸਦੀਵੀ ਜੀਵਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ।

ਇਹ ਖ਼ਬਰ ਵੀ ਪੜ੍ਹੋ : ਨਿੱਕੀ ਉਮਰ ਵੱਡੀਆਂ ਪੁਲਾਂਘਾਂ : 9 ਸਾਲਾ ਹਰਵੀਰ ਸਿੰਘ ਸੋਢੀ ਨੇ ਬਣਾਇਆ ਇਹ ਵਰਲਡ ਰਿਕਾਰਡ

ਇਸ ਤੋਂ ਇਲਾਵਾ ਮਿਸਰ ਦੇ ਰਾਜਾ ਰਾਮਸੇਸ-IV ਦੀ ਮਮੀ ਦੇ ਆਈ ਸਾਕੇਟਸ ਵਿਚ ਪਿਆਜ਼ ਦੇ ਹਿੱਸੇ ਮਿਲੇ ਹਨ, ਇਸ ਤੋਂ ਸਾਬਿਤ ਹੁੰਦਾ ਹੈ ਕਿ ਪ੍ਰਾਚੀਨ ਮਿਸਰ ਦੇ ਲੋਕ ਆਖਰੀ ਸੰਸਕਾਰ ਦੀ ਪ੍ਰਕਿਰਿਆ ਵਿਚ ਵੀ ਪਿਆਜ਼ ਦੀ ਵਰਤੋਂ ਕਰਦੇ ਹੁੰਦੇ ਸਨ। ਇਸ ਤੋਂ ਇਲਾਵਾ ਰੋਮਨ ਗਲੇਡੀਏਟਰਸ ਆਪਣੀ ਸਕਿਨ ’ਤੇ ਪਿਆਜ਼ ਮਲ਼ਦੇ ਹੁੰਦੇ ਸਨ, ਜਿਸ ਨਾਲ ਉਨ੍ਹਾਂ ਦੇ ਮਸਲਜ਼ ਜ਼ਿਆਦਾ ਮਜ਼ਬੂਤ ਬਣ ਸਕਣ।

ਇਹ ਖ਼ਬਰ ਵੀ ਪੜ੍ਹੋ : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਗੋਲ਼ੀਆਂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਅਜਿਹਾ ਦੱਸਿਆ ਜਾਂਦਾ ਹੈ ਕਿ 16ਵੀਂ ਸਦੀ ਦੇ ਯੂਰਪ ਵਿਚ ਡਾਕਟਰ ਪਿਆਜ਼ ਨੂੰ ਬਾਂਝਪਣ ਦਾ ਇਲਾਜ ਮੰਨਦੇ ਸਨ ਅਤੇ ਅਜਿਹਾ ਔਰਤਾਂ ਨੂੰ ਨਿਯਮਿਤ ਤੌਰ ’ਤੇ ਪਿਆਜ਼ ਖਾਣ ਦੀ ਸਲਾਹ ਦਿੰਦੇ ਸਨ। ਦੱਸਿਆ ਜਾਂਦਾ ਹੈ ਕਿ ਮੱਧ ਯੁੱਗ ਦੇ ਯੂਰਪ ਵਿਚ ਪਿਆਜ਼ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ। ਕਿਰਾਇਆ ਚੁਕਾਉਣ ਲਈ ਪਿਆਜ਼ ਦੀ ਵਰਤੋਂ ਹੁੰਦੀ ਸੀ ਅਤੇ ਲੋਕ ਇਕ-ਦੂਸਰੇ ਨੂੰ ਪਿਆਜ਼ ਤੋਹਫੇ ਦੇ ਰੂਪ ਵਿਚ ਦਿੰਦੇ ਹੁੰਦੇ ਸਨ।
 


Manoj

Content Editor

Related News