ਪਿਤਾ ਦੇ ਨਾ ਹੋਣ ’ਤੇ ਸਿਰਫ਼ ਮਾਂ ਹੀ ਤੈਅ ਕਰ ਸਕਦੀ ਹੈ ਬੱਚੇ ਦਾ ਸਰਨੇਮ : ਸੁਪਰੀਮ ਕੋਰਟ
Saturday, Jul 30, 2022 - 11:29 AM (IST)
ਨਵੀਂ ਦਿੱਲੀ- ਕੁਝ ਦਿਨ ਪਹਿਲਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਇਕ ਫੈਸਲਾ ਦਿੱਤਾ ਸੀ ਕਿ ਜੇ ਕਿਸੇ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤਾਂ ਦਸਤਾਵੇਜ਼ਾਂ ’ਚ ਉਸ ਦੇ ਮਤਰੇਅ ਪਿਤਾ ਦਾ ਸਰਨੇਮ ਦਰਜ ਕੀਤਾ ਜਾਵੇ। ਹੁਣ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਪਲਟਦੇ ਹੋਏ ਕਿਹਾ ਕਿ ਬੱਚੇ ਦੀ ਕੁਦਰਤੀ ਸਰਪ੍ਰਸਤ ਉਸ ਦੀ ਮਾਂ ਹੁੰਦੀ ਹੈ। ਇਸ ਹਾਲਤ ’ਚ ਬੱਚੇ ਦੇ ਪਿਤਾ ਦੇ ਨਾ ਹੋਣ ’ਤੇ ਉਸ ਦਾ ਸਰਨੇਮ ਤੈਅ ਕਰਨ ਦਾ ਅਧਿਕਾਰ ਸਿਰਫ ਉਸ ਦੀ ਮਾਂ ਨੂੰ ਹੀ ਹੈ।
ਇਹ ਵੀ ਪੜ੍ਹੋ : ਲਗਾਤਾਰ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਮਿਗ-21 ਨੂੰ ਲੈ ਕੇ ਹਵਾਈ ਫ਼ੌਜ ਨੇ ਲਿਆ ਵੱਡਾ ਫ਼ੈਸਲਾ
ਸੁਪਰੀਮ ਕੋਰਟ ਦੇ ਜਸਟਿਸ ਦਿਨੇਸ਼ ਮਾਹੇਸ਼ਵਰੀ ਅਤੇ ਜਸਟਿਸ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਕਿਹਾ ਕਿ ਦਸਤਾਵੇਜ਼ਾਂ ’ਚ ਮਹਿਲਾ ਦੇ ਦੂਜੇ ਪਤੀ ਦਾ ਨਾਂ ਮਤਰੇਅ ਪਿਤਾ ਦੇ ਰੂਪ ’ਚ ਸ਼ਾਮਲ ਕਰਨ ਦਾ ਹਾਈ ਕੋਰਟ ਦਾ ਫੈਸਲਾ ਲਗਭਗ ਜ਼ੁਲਮ ਹੈ। ਅਦਾਲਤ ਨੇ ਕਿਹਾ ਕਿ ਸਿਰਫ ਮਾਂ ਨੂੰ ਬੱਚੇ ਦਾ ਸਰਨੇਮ ਤੈਅ ਕਰਨ ਦਾ ਅਧਿਕਾਰ ਹੈ ਅਤੇ ਉਸ ਨੂੰ ਬੱਚੇ ਨੂੰ ਗੋਦ ਲੈਣ ਲਈ ਛੱਡਣ ਦਾ ਵੀ ਅਧਿਕਾਰ ਹੈ। ਅਦਾਲਤ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਮੁੜ-ਵਿਆਹ ਕਰਨ ਵਾਲੀ ਮਾਂ ਅਤੇ ਬੱਚੇ ਦੇ ਮ੍ਰਿਤ ਜੈਵਿਕ ਪਿਤਾ ਦੇ ਮਾਤਾ-ਪਿਤਾ ਵਿਚਾਲੇ ਬੱਚੇ ਦੇ ਉਪਨਾਮ ਨਾਲ ਜੁੜੇ ਇਕ ਮਾਮਲੇ ’ਤੇ ਸੁਣਵਾਈ ਕਰ ਰਹੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ