ਭਾਰਤ ਦੀ 22 ਫੀਸਦੀ ਆਬਾਦੀ ਵਾਲੇ 112 ਜ਼ਿਲਿਆਂ ਵਿਚ ਇਨਫੈਕਸ਼ਨ 2 ਫੀਸਦੀ

Monday, May 04, 2020 - 08:51 PM (IST)

ਭਾਰਤ ਦੀ 22 ਫੀਸਦੀ ਆਬਾਦੀ ਵਾਲੇ 112 ਜ਼ਿਲਿਆਂ ਵਿਚ ਇਨਫੈਕਸ਼ਨ 2 ਫੀਸਦੀ

ਨਵੀਂ ਦਿੱਲੀ (ਏਜੰਸੀ)- ਨਾਗਰਿਕ ਸਮਾਜ, ਐਨ.ਜੀ.ਓ., ਉਦਯੋਗਾਂ ਅਤੇ ਕੌਮਾਂਤਰੀ ਭਾਈਵਾਲੀ ਦੇ ਨਾਲ ਕੰਮ ਕਰ ਰਹੇ ਅਧਿਕਾਰ ਪ੍ਰਾਪਤ ਸਮੂਹ ਦੇ ਪ੍ਰਧਾਨ ਅਮਿਤਾਭ ਕਾਂਤ ਨੇ ਕਿਹਾ ਕਿ 112 ਜ਼ਿਲਿਆੰ ਵਿਚ ਅਸੀਂ ਕੁਲੈਕਟਰਾਂ ਦੇ ਨਾਲ ਕੰਮ ਕੀਤਾ ਅਤੇ ਇਨ੍ਹਾਂ 112 ਜ਼ਿਲਿਆਂ ਵਿਚ ਸਿਰਫ 610 ਮਾਮਲੇ ਸਾਹਮਣੇ ਆਏ ਜੋ ਰਾਸ਼ਟਰੀ ਪੱਧਰ 'ਤੇ ਇਨਫੈਕਸ਼ਨ ਦਾ ਦੋ ਫੀਸਦੀ ਹੈ। ਇਨ੍ਹਾਂ 112 ਜ਼ਿਲਿਆਂ ਵਿਚ ਭਾਰਤ ਦੀ 22 ਫੀਸਦੀ ਆਬਾਦੀ ਰਹਿੰਦੀ ਹੈ। ਬਾਰਾਮੂਲਾ, ਨੂੰਹ, ਰਾਂਚੀ, ਕੁਪਵਾੜਾ ਅਤੇ ਜੈਸਲਮੇਰ ਵਰਗੇ ਕੁਝ ਜ਼ਿਲਿਆਂ ਵਿਚ 30 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਬਾਕੀ ਹਿੱਸਿਆਂ ਵਿਚ ਕਾਫੀ ਘੱਟ ਮਾਮਲੇ ਸਾਹਮਣੇ ਆਏ ਹਨ।

ਮਿਲ ਕੇ ਰੋਕ ਸਕਦੇ ਹਨ ਚਰਮ ਸਥਿਤੀ ਨੂੰ
ਦੇਸ਼ ਵਿਚ ਫਿਲਹਾਲ ਕੋਵਿਡ-19 ਦਾ ਗ੍ਰਾਫ ਸਪਾਟ ਹੈ ਅਤੇ ਇਹ ਕਹਿਣਾ ਠੀਕ ਨਹੀਂ ਹੈ ਕਿ ਇਸ ਦਾ ਚਰਮ ਬਿੰਦੂ ਕਦੋਂ ਆਵੇਗਾ। ਸਿਹਤ ਸਕੱਤਰ ਨੇ ਕਿਹਾ ਕਿ ਜੇਕਰ ਅਸੀਂ ਸਮੂਹਿਕ ਰੂਪ ਨਾਲ ਕੰਮ  ਕਰਦੇ ਹਾਂ ਤਾਂ ਫਿਰ ਚਰਮ ਸਥਿਤੀ ਕਦੇ ਨਹੀਂ ਆਵੇਗੀ, ਜਦੋਂ ਕਿ ਜੇਕਰ ਅਸੀਂ ਕਿਸੇ ਵੀ ਤਰੀਕੇ ਨਾਲ ਅਸਫਲ ਹੁੰਦੇ ਤਾਂ ਮਾਮਲੇ ਹੋਰ ਵੱਧ ਸਕਦੇ ਹਨ।
 


author

Sunny Mehra

Content Editor

Related News