PM ਮੋਦੀ ਦੀ ਮਾਂ ਹੀਰਾਬੇਨ ਦੀ ਹਾਲਤ ''ਚ ਸੁਧਾਰ, ਅਹਿਮਦਾਬਾਦ ਦੇ UN ਮਹਿਤਾ ਹਸਪਤਾਲ ''ਚ ਹਨ ਦਾਖ਼ਲ

Thursday, Dec 29, 2022 - 02:03 PM (IST)

PM ਮੋਦੀ ਦੀ ਮਾਂ ਹੀਰਾਬੇਨ ਦੀ ਹਾਲਤ ''ਚ ਸੁਧਾਰ, ਅਹਿਮਦਾਬਾਦ ਦੇ UN ਮਹਿਤਾ ਹਸਪਤਾਲ ''ਚ ਹਨ ਦਾਖ਼ਲ

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਭਰਾ ਸੋਮਭਾਈ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮਾਂ ਹੀਰਾਬੇਨ ਦੀ ਹਾਲਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਸਵੇਰੇ ਤਰਲ ਖੁਰਾਕ ਵੀ ਲਈ ਹੈ। ਹੀਰਾਬੇਨ ਨੂੰ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਕਾਰਨ ਬੁੱਧਵਾਰ ਸਵੇਰੇ 'ਯੂ.ਐੱਨ. ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ' 'ਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ- PM ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜੀ, ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ

ਸੋਮਭਾਈ ਮੋਦੀ ਨੇ ਦੱਸਿਆ ਉਨ੍ਹਾਂ ਦੀ ਹਾਲਤ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਉਹ ਹੁਣ ਕਾਫੀ ਬਿਹਤਰ ਹੈ। ਉਹ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹਿਲਾਉਣ ਦੇ ਯੋਗ ਵੀ ਹੈ। ਉਸ ਨੇ ਸਾਨੂੰ ਬੈਠਣ ਲਈ ਇਸ਼ਾਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਵੱਲੋਂ ਦਿੱਤੀ ਗਈ ਤਰਲ ਖੁਰਾਕ ਵੀ ਲਈ। 

ਇਹ ਵੀ ਪੜ੍ਹੋ- ਅਹਿਮਦਾਬਾਦ: ਮਾਂ ਹੀਰਾਬੇਨ ਨੂੰ ਮਿਲਣ UN ਮੇਹਤਾ ਹਸਪਤਾਲ ਪਹੁੰਚੇ PM ਮੋਦੀ

ਉਨ੍ਹਾਂ ਕਿਹਾ ਕਿ ਅੱਜ ਸੀਟੀ ਸਕੈਨ ਅਤੇ ਐਮ. ਆਰ. ਆਈ ਕੀਤੇ ਜਾਣ ਤੋਂ ਬਾਅਦ ਡਾਕਟਰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇਣ ਬਾਰੇ ਫ਼ੈਸਲਾ ਲੈਣਗੇ। ਹਸਪਤਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਮਾਂ ਦੀ ਹਾਲਤ ਸਥਿਰ ਹੈ। ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਦੁਪਹਿਰ ਨੂੰ ਦਿੱਲੀ ਤੋਂ ਅਹਿਮਦਾਬਾਦ ਪਹੁੰਚੇ ਅਤੇ ਇੱਥੇ ਹਸਪਤਾਲ ਵਿਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ। ਉਹ ਇਕ ਘੰਟੇ ਤੋਂ ਵੱਧ ਸਮੇਂ ਤੱਕ ਹਸਪਤਾਲ 'ਚ ਰਹੇ। ਹੀਰਾਬੇਨ ਗਾਂਧੀਨਗਰ ਸ਼ਹਿਰ ਦੇ ਨੇੜੇ ਰਾਏਸਨ ਪਿੰਡ 'ਚ ਪ੍ਰਧਾਨ ਮੰਤਰੀ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੀ ਹੈ। ਪ੍ਰਧਾਨ ਮੰਤਰੀ ਜਦੋਂ ਵੀ ਗੁਜਰਾਤ ਦਾ ਦੌਰਾ ਕਰਦੇ ਹਨ ਤਾਂ ਉਹ ਆਪਣੀ ਮਾਂ ਨੂੰ ਮਿਲਣ ਲਈ ਰਾਏਸਨ ਜਾਂਦੇ ਹਨ।
 


author

Tanu

Content Editor

Related News