ਟ੍ਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਜਾਣਕਾਰੀ, ਦਿੱਲੀ-ਅੰਮ੍ਰਿਤਸਰ ਜਾਣ ਵਾਲੀਆਂ ਟ੍ਰੇਨਾਂ ਹੋਈਆਂ ਰੱਦ, ਪੜ੍ਹੋ ਪੂਰੀ ਖ਼ਬਰ

Wednesday, Jan 17, 2024 - 02:49 AM (IST)

ਟ੍ਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਜਾਣਕਾਰੀ, ਦਿੱਲੀ-ਅੰਮ੍ਰਿਤਸਰ ਜਾਣ ਵਾਲੀਆਂ ਟ੍ਰੇਨਾਂ ਹੋਈਆਂ ਰੱਦ, ਪੜ੍ਹੋ ਪੂਰੀ ਖ਼ਬਰ

ਜਲੰਧਰ (ਗੁਲਸ਼ਨ)– ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ ਪ੍ਰੀਮੀਅਮ ਟ੍ਰੇਨ ਸ਼ਤਾਬਦੀ ਐਕਸਪ੍ਰੈੱਸ ਕਈ ਦਿਨਾਂ ਤੋਂ ਰੋਜ਼ਾਨਾ 6 ਤੋਂ 7 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ। ਆਉਣ-ਜਾਣ ਵਾਲੀਆਂ ਦੋਵਾਂ ਟ੍ਰੇਨਾਂ ਦੀ ਸਮਾਂ-ਸਾਰਣੀ ਨੂੰ ਦਰੁਸਤ ਕਰਨ ਲਈ ਰੇਲਵੇ ਵਿਭਾਗ ਨੇ 17 ਜਨਵਰੀ ਨੂੰ ਨਵੀਂ ਦਿੱਲੀ ਤੋਂ ਸਵੇਰੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ (12029) ਅਤੇ ਸ਼ਾਮ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸਵਰਨ ਸ਼ਤਾਬਦੀ ਐਕਸਪ੍ਰੈੱਸ (12030) ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ ਤਾਂ ਕਿ ਅਗਲੇ ਦਿਨ ਤੋਂ ਦੋਵੇਂ ਟ੍ਰੇਨਾਂ ਆਪਣੇ ਤੈਅ ਸਮੇਂ ’ਤੇ ਹੀ ਚੱਲ ਸਕਣ।

ਇਹ ਵੀ ਪੜ੍ਹੋ- ਏਅਰਪੋਰਟ 'ਤੇ ਬਣੇ ਰੇਲਵੇ ਸਟੇਸ਼ਨ ਵਰਗੇ ਹਾਲਾਤ, ਯਾਤਰੀਆਂ ਨੇ ਰਨਵੇਅ 'ਤੇ ਬੈਠ ਖਾਧਾ ਖਾਣਾ, ਸਰਕਾਰ ਨੇ ਭੇਜਿਆ ਨੋਟਿਸ

ਦੂਜੇ ਪਾਸੇ ਮੰਗਲਵਾਰ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਦੁਪਹਿਰ 12 ਵਜੇ ਜਲੰਧਰ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ (12029) ਟ੍ਰੇਨ ਰਾਤ 7.30 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪੁੱਜੀ। ਇਸੇ ਤਰ੍ਹਾਂ ਸ਼ਾਮ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ (12030) ਵੀ ਜਲੰਧਰ ਸਿਟੀ ਤੋਂ ਰਾਤ 11 ਵਜੇ ਰਵਾਨਾ ਹੋਈ, ਜਦੋਂ ਕਿ ਇਸਦਾ ਜਲੰਧਰ ਸਿਟੀ ਵਿਚ ਸਮਾਂ ਸ਼ਾਮ 6 ਵਜੇ ਦਾ ਹੈ।

ਉਕਤ ਟ੍ਰੇਨਾਂ ਦੀ ਲਗਾਤਾਰ ਵਿਗੜ ਰਹੀ ਸਮਾਂ-ਸਾਰਣੀ ਨੂੰ ਦਰੁਸਤ ਕਰਨ ਲਈ ਇਕ ਦਿਨ ਟ੍ਰੇਨ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਸੀ। ਬੁੱਧਵਾਰ ਨੂੰ ਇਨ੍ਹਾਂ ਟ੍ਰੇਨਾਂ ਵਿਚ ਸਫਰ ਕਰਨ ਵਾਲੇ ਉਨ੍ਹਾਂ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਵੇਗੀ, ਜਿਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ।

ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ

ਇਹ ਟ੍ਰੇਨਾਂ ਵੀ ਚੱਲ ਰਹੀਆਂ ਸਨ ਲੇਟ
ਸ਼ਤਾਬਦੀ ਤੋਂ ਇਲਾਵਾ ਮੰਗਲਵਾਰ ਨੂੰ ਨਵੀਂ ਦਿੱਲੀ-ਅੰਮ੍ਰਿਤਸਰ ਸੁਪਰ ਡੇਢ ਘੰਟਾ, ਹਰਿਦੁਆਰ-ਅੰਮ੍ਰਿਤਸਰ ਜਨ-ਸ਼ਤਾਬਦੀ ਐਕਸਪ੍ਰੈੱਸ ਪੌਣੇ 2 ਘੰਟੇ, ਅੰਮ੍ਰਿਤਸਰ-ਕਾਨਪੁਰ ਸੈਂਟਰਲ 10 ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅਹਿਮਦਾਬਾਦ ਐਕਸਪ੍ਰੈੱਸ 5 ਘੰਟੇ, ਗੋਲਡਨ ਟੈਂਪਲ ਮੇਲ 2 ਘੰਟੇ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ 14 ਘੰਟੇ, ਦਰਭੰਗਾ-ਅੰਮ੍ਰਿਤਸਰ 2 ਘੰਟੇ, ਸਹਰਸਾ-ਅੰਮ੍ਰਿਤਸਰ ਗਰੀਬ ਰੱਥ ਐਕਸਪ੍ਰੈੱਸ 7.30 ਘੰਟੇ, ਦਾਦਰ ਐਕਸਪ੍ਰੈੱਸ 14 ਘੰਟੇ ਲੇਟ ਚੱਲ ਰਹੀ ਸੀ।

ਇਹ ਵੀ ਪੜ੍ਹੋ- ਮਾਲਦੀਵ ਤੋਂ ਬਾਅਦ ਹੁਣ ਬੰਗਲਾਦੇਸ਼ 'ਚ ਚੱਲੀ 'ਇੰਡੀਆ ਆਊਟ ਮੁਹਿੰਮ', BNP ਵਰਕਰ ਲਗਾ ਰਹੇ ਭਾਰਤ ਵਿਰੋਧੀ ਨਾਅਰੇ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News