ਆਫ਼ ਦਿ ਰਿਕਾਰਡ : ਅਮਿਤ ਸ਼ਾਹ ਦੀ ਅਹਿਮੀਅਤ

Tuesday, Sep 27, 2022 - 12:15 PM (IST)

ਨਵੀਂ ਦਿੱਲੀ– ਮੋਦੀ ਸਰਕਾਰ ’ਚ ਗ੍ਰਹਿ ਮੰਤਰੀ ਦੇ ਰੂਪ ’ਚ 3 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਅਮਿਤ ਸ਼ਾਹ ਦੀ ਅਹਿਮੀਅਤ ਹੋਰ ਵਧ ਗਈ ਹੈ। ਉਨ੍ਹਾਂ ਦਾ ਅਕਸ ਨਾ ਸਿਰਫ ਸਰਕਾਰ ਸਗੋਂ ਪਾਰਟੀ ’ਚ ਵੀ ਹਰ ਜਗ੍ਹਾ ਦੇਖਿਆ ਜਾ ਸਕਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਲਈ ਉਹ ਹੁਣ ਤੋਂ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਯਾਤਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਫੈਸਲਾ ਲੈਣ ਦੀ ਪ੍ਰਕਿਰਿਆ ’ਚ ਅਮਿਤ ਸ਼ਾਹ ਵੱਲ ਤੇਜੀ ਨਾਲ ਝੁਕ ਰਹੇ ਹਨ। ਸਰਕਾਰ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ 2019 ’ਚ ਅਰੁਣ ਜੇਤਲੀ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਕੋਲ ਅਮਿਤ ਸ਼ਾਹ ਤੋਂ ਇਲਾਵਾ ਕੋਈ ਭਰੋਸੇਯੋਗ ਨਹੀਂ ਬਚਿਆ ਹੈ। ਹਾਲਾਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਸਰਕਾਰ ’ਚ ਅਹੁਦੇ ਅਨੁਸਾਰ ਦੂਜੇ ਨੰਬਰ ’ਤੇ ਹਨ ਪਰ ਸਾਰੇ ਵਿਵਹਾਰਕ ਮਕਸਦਾਂ ਲਈ ਅਮਿਤ ਸ਼ਾਹ ਦੂਜੇ ਨੰਬਰ ’ਤੇ ਹਨ।

ਰਾਜਨਾਥ ਸਿੰਘ ਲੋ-ਪ੍ਰੋਫਾਈਲ ਬਣਾਏ ਰੱਖਦੇ ਹਨ ਅਤੇ ਕਿਸੇ ਵੀ ਮੁੱਦੇ ’ਤੇ ਆਪਣੀ ਰਾਏ ਦੇਣ ਤੋਂ ਬਚਦੇ ਹਨ ਅਤੇ ਪਸੰਦ ਕਰਦੇ ਹਨ ਕਿ ਅਮਿਤ ਸ਼ਾਹ ਆਪਣੇ ਮਨ ਦੀ ਗੱਲ ਕਹਿਣ ਇਥੋਂ ਤੱਕ ਕਿ ਜਦ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਕੁਝ ਸਮੱਸਿਆਵਾਂ ਦੱਸਦੇ ਹਨ, ਉਦੋਂ ਵੀ ਰਾਜਨਾਥ ਸਿੰਘ ਅਮਿਤ ਸ਼ਾਹ ਤੋਂ ਸਲਾਹ ਲੈਂਦੇ ਹਨ। ਅੰਤਰ-ਮੰਤਰਾਲਾ ਅਤੇ ਕੇਂਦਰ-ਸੂਬਿਆਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ’ਤੇ ਬਹੁਤ ਜ਼ਿਆਦਾ ਨਿਰਭਰ ਹਨ। ਜ਼ਿਆਦਾਤਰ ਕੇਂਦਰੀ ਮੰਤਰੀ ਪੀ. ਐੱਮ. ਓ. ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਅਮਿਤ ਸ਼ਾਹ ਨਾਲ ਸੰਪਰਕ ਕਰਦੇ ਹਨ।

ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਅਤੇ ਸ਼ਾਹ ਇਕ ਦਿਨ ’ਚ ਇਕ ਦਰਜਨ ਤੋਂ ਵੱਧ ਵਾਰ ਰੈਕਸ ਸਿਸਟਮ ’ਤੇ ਇਕ-ਦੂਜੇ ਨਾਲ ਗੱਲ ਕਰਦੇ ਹਨ। ਰੈਕਸ ਕੇਂਦਰੀ ਮੰਤਰੀਆਂ ਅਤੇ ਸਕੱਤਰ ਪੱਧਰ ਦੇ ਅਧਿਕਾਰੀਆਂ ਲਈ ਇਕ ਸਮਰਪਿਤ ਸੁਰੱਖਿਅਤ ਵਾਇਰਡ ਟੈਲੀਫੋਨ ਸੇਵਾ ਹੈ। ਮੋਦੀ-ਅਮਿਤ ਸ਼ਾਹ ਦੀ ਜੁਗਲਬੰਦੀ ਗੁਜਰਾਤ ਦੇ ਦਿਨਾਂ ਤੋਂ ਚੱਲ ਰਹੀ ਹੈ। ਜਦ ਮੋਦੀ 2014 ’ਚ ਪ੍ਰਧਾਨ ਮੰਤਰੀ ਦੇ ਰੂਪ ’ਚ ਦਿੱਲੀ ਆਏ ਤਾਂ ਅਮਿਤ ਸ਼ਾਹ ਨੂੰ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਅਤੇ 6 ਸਾਲਾਂ (2014-2020) ਤੱਕ ਉਹ ਇਸ ਅਹੁਦੇ ’ਤੇ ਰਹੇ। ਜੇ. ਪੀ. ਨੱਢਾ ਦੇ ਆਉਣ ਤੋਂ ਬਾਅਦ ਵੀ ਸੰਗਠਨ ’ਤੇ ਉਨ੍ਹਾਂ ਦੀ ਪਕੜ ਬਣੀ ਰਹੀ। ਨੱਢਾ ਲੋ-ਪ੍ਰੋਫਾਈਲ ਬਣਾਏ ਰੱਖਦੇ ਹਨ ਅਤੇ ਛੋਟੇ ਮਾਮਲਿਆਂ ’ਚ ਵੀ ਅਮਿਤ ਸ਼ਾਹ ਦੀ ਸਲਾਹ ਲੈਣਾ ਯਕੀਨੀ ਕਰਦੇ ਹਨ। ਪਾਰਟੀ ਸੰਗਠਨ ’ਚ ਹਾਲ ਦੇ ਕੁਝ ਬਦਲਾਅ ਸਪਸ਼ਟ ਤੌਰ ’ਤੇ ਅਮਿਤ ਸ਼ਾਹ ਦਾ ਅਕਸ ਦਿਖਾਉਂਦੇ ਹਨ। ਹਾਲਾਂਕਿ ਕੁਝ ਅਜਿਹੀਆਂ ਉਦਾਹਰਨਾਂ ਹਨ, ਜਿਥੇ ਪੀ. ਐੱਮ. ਨੇ ਆਪਣੇ ਫੈਸਲੇ ਕੀਤੇ, ਜੋ ਅਮਿਤ ਸ਼ਾਹ ਨੂੰ ਪਸੰਦ ਨਹੀਂ ਸਨ ਪਰ ਅਮਿਤ ਸ਼ਾਹ ਅਜੇ ਵੀ ਧੁਰੀ ਬਣੇ ਹੋਏ ਹਨ।


Rakesh

Content Editor

Related News