ਹਾਏ ਗਰਮੀ! 12,13,14 ਜੂਨ ਤੱਕ IMD ਦਾ ਰੈੱਡ ਅਲਰਟ
Thursday, Jun 12, 2025 - 10:31 AM (IST)

ਨਵੀਂ ਦਿੱਲੀ- ਜੇਕਰ ਤੁਸੀਂ ਉੱਤਰ ਭਾਰਤ ਦੇ ਕਿਸੇ ਸੂਬੇ ਵਿਚ ਹੋ ਤਾਂ ਆਉਣ ਵਾਲੇ ਕੁਝ ਦਿਨ ਤੁਹਾਡੇ ਲਈ ਬੇਹੱਦ ਚੁਣੌਤੀਪੂਰਨ ਹੋ ਸਕਦੇ ਹਨ। ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ ਪਰ ਇਸ ਵਾਰ ਮਾਨਸੂਨ ਨਹੀਂ ਸਗੋਂ ਭਿਆਨਕ ਗਰਮੀ ਚਰਚਾ ਵਿਚ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਅਨੁਮਾਨ ਹੈ ਕਿ ਇਸ ਹਫ਼ਤੇ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਸਕਦਾ ਹੈ, ਜਿਸ ਨਾਲ ਹਾਲਾਤ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।
ਜਾਰੀ ਕਿਉਂ ਕੀਤਾ ਗਿਆ ਰੈਡ ਅਲਰਟ?
IMD ਦੇ ਤਾਜ਼ਾ ਬੁਲੇਟਿਨ ਮੁਤਾਬਕ ਦਿੱਲੀ ਅਤੇ ਐੱਨ.ਸੀ.ਆਰ. ਦੇ ਜ਼ਿਆਦਾਤਰ ਹਿੱਸਿਆਂ ਵਿਚ ਹੀਟਵੇਵ ਦੀ ਸਥਿਤੀ ਬਣੀ ਰਹੇਗੀ। ਪਹਿਲਾਂ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਸੀ ਪਰ ਤਾਪਮਾਨ ਵਿਚ ਅਚਾਨਕ ਤੇਜ਼ੀ ਅਤੇ ਗਰਮ ਹਵਾਵਾਂ ਦੇ ਚਲਦੇ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਇਹ ਚਿਤਾਵਨੀ ਵਿਸ਼ੇਸ਼ ਤੌਰ 'ਤੇ 12 ਅਤੇ 13 ਜੂਨ ਲਈ ਜਾਰੀ ਕੀਤੀ ਗਈ ਹੈ, ਜਦੋਂ ਗਰਮੀ ਸਿਖਰ 'ਤੇ ਪਹੁੰਚ ਸਕਦੀ ਹੈ।
ਕਦੋਂ ਤੱਕ ਰਹੇਗਾ ਗਰਮੀ ਦਾ ਕਹਿਰ?
ਹੀਟਵੇਵ ਦਾ ਅਸਰ ਘੱਟ ਤੋਂ ਘੱਟ ਦੋ ਦਿਨ ਹੋਰ ਵੇਖਣ ਨੂੰ ਮਿਲੇਗਾ। ਮਾਹਰਾਂ ਮੁਤਾਬਕ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਵਿਚਾਲੇ ਰਹਿ ਸਕਦਾ ਹੈ। ਇਸ ਦੇ ਚੱਲਦੇ ਲੂ ਚੱਲਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸੂਬਿਆਂ ਵਿਚ ਗਰਮੀ ਹੋਰ ਵੀ ਜ਼ਿਆਦਾ ਹੋਵੇਗੀ।
ਰਾਹਤ ਦੀ ਉਮੀਦ ਕਦੋਂ?
ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਬਣ ਰਹੀ ਹੈ, ਜੋ ਕਿ 13 ਜੂਨ ਦੀ ਰਾਤ ਤੋਂ ਅਸਰ ਵਿਖਾ ਸਕਦਾ ਹੈ। ਇਸ ਦੇ ਚੱਲਦੇ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਹਨ੍ਹੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਪੂਰਵ ਅਨੁਮਾਨ ਸਟੀਕ ਬੈਠਦਾ ਹੈ, ਤਾਂ ਵੀਕੈਂਡ ਤੱਕ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ।
ਸੁਝਾਅ: ਗਰਮੀ ਤੋਂ ਇੰਝ ਬਚੋ
ਦੁਪਹਿਰ 12 ਮਿੰਟ ਵਜੇ ਤੋਂ 4 ਵਿਚਕਾਰ ਬਾਹਰ ਨਿਕਲਣ ਤੋਂ ਬਚੋ।
ਕਾਫ਼ੀ ਮਾਤਰਾ ਵਿਚ ਪਾਣੀ ਪੀਓ ਅਤੇ ਹਾਈਡ੍ਰੇਟਿਡ ਰਹੋ।
ਹਲਕੇ ਅਤੇ ਢਿੱਲੇ ਕੱਪੜੇ ਪਹਿਨੋ।
ਬੱਚੇ ਅਤੇ ਬੁਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ।