ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, 10 ਮੌਤਾਂ, IMD ਨੇ ਕੀਤਾ ਅਲਰਟ
Saturday, May 17, 2025 - 12:18 PM (IST)

ਨੈਸ਼ਨਲ ਡੈਸਕ- ਆਸਮਾਨੀ ਬਿਜਲੀ ਡਿੱਗਣ ਨਾਲ 6 ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਹਨ। ਇਹ ਘਟਨਾ ਓਡੀਸ਼ਾ ਦੀ ਹੈ। ਉੱਥੇ ਹੀ ਮੌਸਮ ਵਿਭਾਗ (IMD) ਨੇ ਅਗਲੇ ਦੋ ਦਿਨਾਂ ਲਈ ਕਈ ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ।
ਸੂਤਰਾਂ ਮੁਤਾਬਕ ਬਿਜਲੀ ਡਿੱਗਣ ਨਾਲ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਸ ਦੌਰਾਨ ਉਹ ਖੇਤਾਂ ਵਿਚ ਕੰਮ ਕਰ ਰਹੇ ਸਨ। ਸਾਰੇ ਇਕ ਅਸਥਾਈ ਝੌਂਪੜੀ ਵਿਚ ਸਨ ਕਿਉਂਕਿ ਮੀਂਹ ਪੈ ਰਿਹਾ ਸੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਆਸਮਾਨੀ ਬਿਜਲੀ ਝੌਂਪੜੀ 'ਤੇ ਡਿੱਗੀ ਅਤੇ ਲੋਕਾਂ ਦੀ ਮੌਤ ਹੋ ਗਈ। ਦਰਅਸਲ ਸ਼ੁੱਕਰਵਾਰ ਨੂੰ ਓਡੀਸ਼ਾ ਵਿਚ ਵੱਖ-ਵੱਖ ਥਾਵਾਂ 'ਤੇ ਤੂਫ਼ਾਨ ਨੇ ਦਸਤਕ ਦਿੱਤੀ ਸੀ। ਇਸ ਦੌਰਾਨ ਤੇਜ਼ ਮੀਂਹ ਅਤੇ ਹਵਾਵਾਂ ਚੱਲੀਆਂ।
ਮਰਨ ਵਾਲਿਆਂ ਵਿਚ ਓਡੀਸ਼ਾ ਦੇ ਜਾਜਪੁਰ, ਗੰਜਮ ਅਤੇ ਢੇਂਕਾਨਲ ਜ਼ਿਲ੍ਹਿਆਂ ਦੇ 2-2 ਲੋਕ ਸ਼ਾਮਲ ਹਨ। ਕੋਰਾਟਪੁਰ ਜ਼ਿਲ੍ਹੇ ਵਿਚ ਅਚਾਨਕ ਆਏ ਤੂਫ਼ਾਨ ਕਾਰਨ ਲਕਸ਼ਮੀਪੁਰ ਇਲਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਬਜ਼ੁਰਗ ਔਰਤ ਅਤੇ ਉਸ ਦੀ ਪੋਤੀ ਵਿਚ ਸ਼ਾਮਲ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ 60 ਸਾਲ ਬਰੂਡੀ ਮੰਡਿਗਾ ਅਤੇ ਉਸ ਦੀ ਪੋਤੀ ਕਾਸ਼ਾ ਮੰਡਿਗਾ ਦੇ ਰੂਪ ਵਿਚ ਹੋਈ ਹੈ।