ਕੇਰਲ, ਰਾਜਸਥਾਨ ਅਤੇ ਗੁਜਰਾਤ ’ਚ ਭਾਰੀ ਬਾਰਿਸ਼ ਦੀ ਸੰਭਾਵਨਾ

Thursday, Aug 29, 2019 - 02:57 PM (IST)

ਕੇਰਲ, ਰਾਜਸਥਾਨ ਅਤੇ ਗੁਜਰਾਤ ’ਚ ਭਾਰੀ ਬਾਰਿਸ਼ ਦੀ ਸੰਭਾਵਨਾ

ਨਵੀਂ ਦਿੱਲੀ—ਭਾਰਤੀ ਮੌਸਮ ਵਿਭਾਗ ਨੇ ਅੱਜ ਦੇਸ਼ ਦੇ ਕਈ ਸੂਬਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਦਾ ਅਲਰਟ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੂਰਬੀ ਰਾਜਸਥਾਨ, ਸੌਰਾਸ਼ਟਰ ਅਤੇ ਕੱਛ, ਅੰਡੇਮਾਨ-ਨਿਕੋਬਾਰ ਦੀਪ ਸਮੂਹ, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ ’ਚ  ਗੰਗਾ ਦੇ ਤੱਟਵਰਤੀ ਇਲਾਕਿਆਂ, ਓਡੀਸ਼ਾ, ਪੱਛਮੀ ਰਾਜਸਥਾਨ, ਗੁਜਰਾਤ, ਤੱਟੀ ਕਰਨਾਟਕ, ਕੇਰਲ ’ਚ ਵੱਖਰੇ-ਵੱਖਰੇ ਸਥਾਨਾਂ ’ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਮੁਤਾਬਕ ਪੱਛਮੀ ਮੱਧ ਅਤੇ ਦੱਖਣੀ ਪੱਛਮੀ ਅਰਬ ਸਾਗਰ ’ਚ 45-55 ਕਿਮੀ. ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਨਾਲ ਹਵਾਵਾਂ ਚੱਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਲਈ ਮਛੇਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਖੇਤਰਾਂ ’ਚ ਨਾ ਜਾਣ। 

ਦੱਖਣੀ-ਪੱਛਣੀ ਮਾਨਸੂਨ, ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਗੁਜਰਾਤ ਅਤੇ ਕੇਰਲ ’ਚ ਸਰਗਰਮ ਰਿਹਾ ਜਦਕਿ ਪੱਛਮੀ ਬੰਗਾਲ ਦੇ ਪਰਬਤੀ ਖੇਤਰ, ਸਿੱਕਮ, ਝਾਰਖੰਡ, ਬਿਹਾਰ, ਉਤਰ ਪ੍ਰਦੇਸ਼, ਉਤਰਾਂਖੰਡ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮਰਾਠਵਾੜਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਉੱਤਰ ਅੰਦਰੂਨੀ ਕਰਨਾਟਕ ’ਚ ਮਾਨਸੂਨ ਕਮਜ਼ੋਰ ਰਿਹਾ ਹੈ। ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੋਏ ਨੁਕਸਾਨ ਜਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦਾ ਪ੍ਰਭਾਵਿਤ ਸੂਬਿਆਂ ਦਾ ਦੌਰਾ ਫਿਲਹਾਲ ਜਾਰੀ ਹੈ। 


author

Iqbalkaur

Content Editor

Related News