''''ਅਗਲੇ ਕੁਝ ਘੰਟੇ...'''' ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ

Monday, May 26, 2025 - 05:18 PM (IST)

''''ਅਗਲੇ ਕੁਝ ਘੰਟੇ...'''' ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ

ਨੈਸ਼ਨਲ ਡੈਸਕ- ਇਸ ਵਾਰ ਮਾਨਸੂਨ ਨੇ ਕੁਝ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਇਕ ਪਾਸੇ ਉੱਤਰੀ ਭਾਰਤ 'ਚ ਜਿੱਥੇ ਬੀਤੇ ਦਿਨੀਂ ਹਨੇਰੀ ਤੇ ਤੂਫ਼ਾਨ ਨੇ ਕਹਿਰ ਮਚਾਇਆ ਸੀ, ਉੱਥੇ ਹੀ ਹੁਣ ਮੁੰਬਈ 'ਚ ਐਤਵਾਰ ਤੇ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਭਾਰੀ ਬਾਰਿਸ਼ ਕਾਰਨ ਸੜਕ ਤੋਂ ਲੈ ਕੇ ਹਵਾਈ ਆਵਾਜਾਈ ਤੱਕ ਵੀ ਬੁਰੀ ਤਰ੍ਹਾਂ ਠੱਪ ਹੋ ਗਈ ਹੈ। 

ਇਸ ਦੌਰਾਨ ਮੌਸਮ ਵਿਭਾਗ ਨੇ ਮਹਾਰਾਸ਼ਟਰ ਸਣੇ ਗੁਜਰਾਤ, ਮਹਾਰਾਸ਼ਟਰ ਕੇਰਲ, ਤਾਮਿਲਨਾਡੂ, ਗੋਆ, ਕਰਨਾਟਕ 'ਚ ਅਗਲੇ ਕੁਝ ਘੰਟਿਆਂ ਲਈ ਤੇਜ਼ ਹਨੇਰੀ-ਤੂਫ਼ਾਨ ਦੇ ਨਾਲ-ਨਾਲ ਭਾਰੀ ਬਾਰਿਸ਼ ਤੇ ਗਰਜ ਨਾਲ ਅਸਮਾਨੀ ਬਿਜਲੀ ਦੀ ਸੰਭਾਵਨਾ ਜਤਾਈ ਹੈ।

ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਬਿਹਾਰ, ਛੱਤੀਸਗੜ੍ਹ, ਨਾਗਾਲੈਂਡ ਤੇ ਮਨੀਪੁਰ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹਿ ਮੌਸਮ ਵਿਭਾਗ ਨੇ ਬਿਹਾਰ ਤੇ ਗੁਜਰਾਤ 'ਚ 50-60 ਕਿਲੋਮੀਟਰ ਤੱਕ ਦੀ ਗਤੀ ਨਾਲ ਹਵਾਵਾਂ ਚੱਲਣ ਦਾ ਵੀ ਅਨੁਮਾਨ ਜਤਾਇਆ ਹੈ। 

Multi Hazard Warning (26.05.2025)

❖ Heavy to Very Heavy Rainfall with isolated Extremely Heavy Rainfall very likely at isolated places over Costal Karnataka, Kerala & Mahe, Konkan & Goa, Madhya Maharashtra, South Interior Karnataka and Tamil Nadu Puducherry & Karaikal.

❖… pic.twitter.com/O6SaQA5T7I

— India Meteorological Department (@Indiametdept) May 26, 2025

ਜ਼ਿਕਰਯੋਗ ਹੈ ਕਿ ਭਾਰਤ ਦੇ ਦੱਖਣੀ ਹਿੱਸੇ 'ਚ ਇਸ ਵਾਰ ਕਈ ਸਾਲਾਂ ਦੇ ਵਕਫ਼ੇ ਮਗਰੋਂ ਇੰਨੀ ਜਲਦੀ ਮਾਨਸੂਨ ਆਇਆ ਹੈ। ਇਹ ਮਾਨਸੂਨ ਅਗਲੇ ਤਿੰਨ ਦਿਨਾਂ ਤੱਕ ਮੁੰਬਈ, ਬੰਗਲੁਰੂ ਤੇ ਆਂਧਰਾ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅਸਰ ਦਿਖਾ ਸਕਦਾ ਹੈ। 

ਆਮ ਤੌਰ 'ਤੇ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚਦਾ ਹੈ, ਜੋ ਕਿ ਇਸ ਵਾਰ ਕਰੀਬ 1 ਹਫ਼ਤਾ ਪਹਿਲਾਂ ਹੀ ਦਸਤਕ ਦੇ ਚੁੱਕਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਮੁੰਬਈ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰੀ ਬਾਰਿਸ਼ ਦੀ ਚਿਤਾਵਨੀ ਦਰਮਿਆਨ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਣ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; CRPF ਦਾ ਜਵਾਨ ਨਿਕਲਿਆ ਪਾਕਿਸਤਾਨੀ ਜਾਸੂਸ, ਹੋਇਆ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News