IMA ਦੀ ਬਾਬਾ ਰਾਮਦੇਵ ਖ਼ਿਲਾਫ਼ ਮੁਕਦਮਾ ਦਰਜ ਕਰਨ ਦੀ ਮੰਗ, ਜਾਣੋ ਕੀ ਹੈ ਮਾਮਲਾ

Saturday, May 22, 2021 - 05:26 PM (IST)

IMA ਦੀ ਬਾਬਾ ਰਾਮਦੇਵ ਖ਼ਿਲਾਫ਼ ਮੁਕਦਮਾ ਦਰਜ ਕਰਨ ਦੀ ਮੰਗ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ– ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ  ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਨੂੰ ਲੈ ਕੇ ਪ੍ਰੈੱਸ ਨੋਟ ਜਾਰੀ ਕੀਤਾ ਹੈ। ਇਹ ਪ੍ਰੈੱਸ ਨੋਟ ਉਸ ਵੀਡੀਓ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਜਿਸ ਵਿਚ ਯੋਗ ਗੁਰੂ ਬਾਬਾ ਰਾਮਦੇਵ ਕਥਿਤ ਤੌਰ ’ਤੇ ਐਲੋਪੈਥੀ ਮੈਡੀਕਲ ਪ੍ਰਣਾਲੀ ਖ਼ਿਲਾਫ਼ ਬੋਲਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

 

ਆਈ.ਐੱਮ.ਏ. ਨੇ ਮੰਗ ਕੀਤੀ ਹੈ ਕਿ ਕੇਂਦਰੀ ਸਿਹਤ ਮੰਤਰੀ ਜਾਂ ਤਾਂ ਵੀਡੀਓ ’ਚ ਲਗਾਏ ਗਏ ਦੋਸ਼ਾਂ ਨੂੰ ਸਵਿਕਾਰ ਕਰੇ ਅਤੇ ਦੇਸ਼ ਦੀਆਂ ਆਧੁਨਿਕ ਮੈਡੀਕਲ ਸੁਵਿਧਾਵਾਂ ਨੂੰ ਭੰਗ ਕਰਨ ਜਾਂ ਫਿਰ ਬਾਬਾ ਰਾਮਦੇਵ ’ਤੇ ਮੁਕਦਮਾ ਚਲਾ ਕੇ ਮਹਾਮਾਰੀ ਰੋਗ ਐਕਟ ਤਹਿਤ ਮਾਮਲਾ ਦਰਜ ਕਰਨ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ


author

Rakesh

Content Editor

Related News