ਨਾਜਾਇਜ਼ ਸੰਬੰਧਾਂ ਦੇ ਚੱਲਦੇ ਨੂੰਹ ਨੇ ਕੀਤਾ ਸੱਸ ਦਾ ਕਤਲ

12/31/2017 11:10:24 AM

ਰਾਮਪੁਰ— ਉਤਰ ਪ੍ਰਦੇਸ਼ ਦੇ ਰਾਮਪੁਰ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੱਸ-ਨੂੰਹ ਵਿਚਕਾਰ ਝਗੜਾ ਹੋ ਗਿਆ। ਨੂੰਹ ਨੇ ਮਸਜਿਦ ਦੇ ਇਮਾਮ ਨਾਲ ਮਿਲ ਕੇ ਸੱਸ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਹਾਦਸਾ ਦਿਖਾਉਣ ਲਈ ਸੱਸ ਨੂੰ ਛੱਤ ਤੋਂ ਸੁੱਟ ਦਿੱਤਾ। ਪਤੀ ਨੇ ਇਮਾਮ ਨਾਲ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾਉਂਦੇ ਹੋਏ ਪਤਨੀ ਅਤੇ ਇਮਾਮ ਖਿਲਾਫ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 
ਜਾਣਕਾਰੀ ਮੁਤਾਬਕ ਸਵਾਰ ਥਾਣਾ ਖੇਤਰ ਦੇ ਪੇੜੂ ਪਿੰਡ 'ਚ 65 ਸਾਲਾ ਸੇਰਬਾਨੋ ਦੀ 3 ਦਿਨ ਪਹਿਲੇ ਮੌਤ ਹੋ ਗਈ। ਮੌਤ ਦਾ ਕਾਰਨ ਛੱਤ ਤੋਂ ਡਿੱਗਣ ਦੱਸਿਆ ਜਾ ਰਿਹਾ ਸੀ। ਬਜ਼ੁਰਗ ਦਾ ਬੇਟਾ ਜੁਬੈਰ ਦੇਹਰਾਦੂਨ 'ਚ ਪੇਟਿੰਗ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਸ਼ਹਾਨਾ ਸੱਸ ਨਾਲ ਰਹਿੰਦੀ ਸੀ। ਸੱਸ-ਨੂੰ ਵਿਚਕਾਰ ਝਗੜੇ ਹੁੰਦੇ ਸੀ। ਜਦੋਂ 3 ਦਿਨ ਬਾਅਦ ਜੁਬੈਰ ਨੇ ਪਤਨੀ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਹ ਟੁੱਟ ਗਈ ਅਤੇ ਉਸ ਨੇ ਸਾਰਾ ਰਾਜ ਖੋਲ੍ਹ ਦਿੱਤਾ। ਜੁਬੈਰ ਮੁਤਾਬਕ ਪਤਨੀ ਸ਼ਹਾਨਾ ਨੇ ਕਬੂਲਿਆ ਹੈ ਕਿ ਪਿੰਡ ਦੀ ਮਸਜਿਦ 'ਚ ਇਮਾਮ ਕਰਨ ਵਾਲੇ ਮੋਹਮਦ ਅਲੀ ਨਾਲ ਨਾਜਾਇਜ਼ ਸੰਬੰਧ ਹਨ ਅਤੇ ਉਹ ਅਕਸਰ ਲੜਾਈ-ਝਗੜੇ ਖਤਮ ਕਰਨ ਲਈ ਤਾਵੀਜ਼ ਵੀ ਦਿੰਦਾ ਸੀ। ਜੁਬੈਰ ਨੇ ਦੋਸ਼ ਲਗਾਇਆ ਕਿ ਦੋਹਾਂ ਨੇ ਮਿਲ ਕੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਹਾਦਸਾ ਦਿਖਾਉਣ ਲਈ ਛੱਤ ਤੋਂ ਸੁੱਟ ਦਿੱਤਾ। ਜੁਬੈਰ ਦੀ ਸ਼ਿਕਾਇਤ ਦੇ ਆਧਾਰ 'ਤੇ ਖੇਤਰ ਦੀ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ।


Related News