IIT ਦੇ ਖੋਜਕਰਤਾਵਾਂ ਨੇ ਬਣਾਇਆ ਬਿਜਲੀ ਪੈਦਾ ਕਰਨ ਵਾਲਾ ਪਦਾਰਥ

12/31/2019 12:57:18 AM

ਗੁਹਾਟੀ (ਭਾਸ਼ਾ)-ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ਗੁਹਾਟੀ ਦੇ ਖੋਜਕਰਤਾਵਾਂ ਨੇ ਇਕ ਅਜਿਹੇ ਪਦਾਰਥ ਦਾ ਵਿਕਾਸ ਕੀਤਾ ਹੈ, ਜੋ ਸਥਿਰ ਅਤੇ ਵਗਦੇ ਪਾਣੀ, ਦੋਵਾਂ ਤੋਂ ਬਿਜਲੀ ਪੈਦਾ ਕਰ ਸਕਦਾ ਹੈ। ‘ਏ. ਸੀ. ਐੱਸ. ਐਪਲਾਇਡ ਨੈਨੋਮੈਟੀਰੀਅਲਸ’ ਪਤ੍ਰਿਕਾ ’ਚ ਪ੍ਰਕਾਸ਼ਿਤ ਜਾਂਚ ਅਨੁਸਾਰ ਛੋਟੇ ਪੱਧਰ ’ਤੇ ਊਰਜਾ ਉਤਪਾਦਿਤ ਕਰਨ ਦੇ ਇਸ ਨਵੇਂ ਤਰੀਕੇ ਨੂੰ ਘਰੇਲੂ ਮਾਹੌਲ ’ਚ ਨਿਯੋਜਿਤ ਕਰ ਕੇ ਊਰਜਾ ਸਰੋਤਾਂ ਦਾ ਵਿਕੇਂਦਰੀਕਰਨ ਕੀਤਾ ਜਾ ਸਕਦਾ ਹੈ।
ਸੋਧਕਰਤਾਵਾਂ ਨੇ ਇਕ ਨੈਨੋਸਕੇਲ ਕਥਾ, ਜਿਸ ਨੂੰ ‘ਇਲੈਕਟਰੋਕਾਇਨੈਟਿਕ ਸਟਰੀਮਿੰਗ ਪੋਟੈਂਸ਼ੀਅਲ’ ਕਹਿੰਦੇ ਹਨ, ਦੀ ਵਰਤੋਂ ਛੋਟੇ ਪੱਧਰ ’ਤੇ ਵਗਦੇ ਪਾਣੀ ਤੋਂ ਊਰਜਾ ਪੈਦਾ ਕਰਨ ਲਈ ਕੀਤੀ। ਉਨ੍ਹਾਂ ਨੇ ਇਕ ਦੂਜੀ ਪ੍ਰਕਿਰਿਆ ਦੀ ਵਰਤੋਂ ਵੀ ਕੀਤੀ, ਜਿਸ ਨੂੰ ‘ਕਾਂਟਰਾਸਟਿੰਗ ਇੰਟਰਫੇਸ਼ੀਅਲ ਐਕਟੀਵਿਟੀਜ਼’ ਕਹਿੰਦੇ ਹਨ। ਇਸ ’ਚ ਰੁਕੇ ਹੋਏ ਪਾਣੀ ਤੋਂ ਬਿਜਲੀ ਪੈਦਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਅਰਧਚਾਲਕ ਪਦਾਰਥਾਂ ਦੀ ਵਰਤੋਂ ਕੀਤੀ ਗਈ।
ਆਈ. ਆਈ. ਟੀ. ਗੁਹਾਟੀ ਦੇ ਰਸਾਇਣ ਵਿਗਿਆਨ ਵਿਭਾਗ ’ਚ ਕਲਿਆਣ ਰੈਡੋਂਗਿਆ ਦੀ ਅਗਵਾਈ ’ਚ ਇਕ ਜਾਂਚ ਦਲ ਨੇ ਪਾਇਆ ਕਿ ਮੌਜੂਦਾ ਸਮੇਂ ਊਰਜਾ ਸੰਕਟ ਜੈਵਿਕ ਈਂਧਣ ਭੰਡਾਰ ਦੀ ਕਮੀ ਅਤੇ ਵਾਤਾਵਰਣ ਨਾਲ ਜੁਡ਼ੇ ਮੁੱਦਿਆਂ ਕਾਰਣ ਪੈਦਾ ਹੋਇਆ ਹੈ। ਸੋਧਕਰਤਾਵਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਪ੍ਰਕਾਸ਼, ਊਸ਼ਮਾ, ਹਵਾ, ਸਮੁੰਦਰ ਦੀਆਂ ਲਹਿਰਾਂ ਆਦਿ ਬਦਲਵੇਂ ਊਰਜਾ ਸਰੋਤਾਂ ’ਤੇ ਜਾਂਚ ਕਰਨ ਦਾ ਵਿਚਾਰ ਕੀਤਾ। ਜਾਂਚ ਦਲ ’ਚ ਜੂਮੀ ਡੇਕਾ, ਕੁੰਦਨ ਸਾਹ, ਸੁਰੇਸ਼ ਕੁਮਾਰ ਅਤੇ ਹੇਮੰਤ ਕੁਮਾਰ ਸ਼੍ਰੀਵਾਸਤਵ ਸ਼ਾਮਲ ਸਨ।


Sunny Mehra

Content Editor

Related News