8,00,00,00,000 ਰੁਪਏ ਦਾ ਪੈਕੇਜ ! ਰੰਗ ਲਿਆਈ ਭਾਰਤ ਦੇ ਮੁੰਡੇ ਦੀ ਮਿਹਨਤ, META ''ਚ ਮਿਲੀ Job

Saturday, Aug 15, 2026 - 05:16 PM (IST)

8,00,00,00,000 ਰੁਪਏ ਦਾ ਪੈਕੇਜ ! ਰੰਗ ਲਿਆਈ ਭਾਰਤ ਦੇ ਮੁੰਡੇ ਦੀ ਮਿਹਨਤ, META ''ਚ ਮਿਲੀ Job

ਨੈਸ਼ਨਲ ਡੈਸਕ : ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਦੌਰ 'ਚ ਭਾਰਤੀ ਪ੍ਰਤਿਭਾ ਦਾ ਡੰਕਾ ਪੂਰੀ ਦੁਨੀਆ 'ਚ ਵੱਜ ਰਿਹਾ ਹੈ। ਇਸੇ ਤਹਿਤ IIT ਕਾਨਪੁਰ ਦੇ ਸਾਬਕਾ ਵਿਦਿਆਰਥੀ ਤ੍ਰਪਿਤ ਬਾਂਸਲ ਨੇ ਇੱਕ ਅਜਿਹੀ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤ੍ਰਪਿਤ ਨੂੰ ਦਿੱਗਜ ਟੈਕ ਕੰਪਨੀ Meta ਵੱਲੋਂ 800 ਕਰੋੜ ਰੁਪਏ ਦਾ ਵੱਡਾ ਪੈਕੇਜ ਦਿੱਤਾ ਗਿਆ ਹੈ। ਕੰਪਨੀ ਨੇ ਉਨ੍ਹਾਂ ਨੂੰ ਆਪਣੀ ਨਵੀਂ AI ਖੋਜ ਡਿਵੀਜ਼ਨ ਵਿੱਚ ਬਤੌਰ 'ਫਾਊਂਡਿੰਗ ਰਿਸਰਚਰ' ਸ਼ਾਮਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਤ੍ਰਪਿਤ ਬਾਂਸਲ ਨੇ ਸਾਲ 2007 ਤੋਂ 2012 ਦਰਮਿਆਨ IIT ਕਾਨਪੁਰ ਤੋਂ ਗਣਿਤ ਅਤੇ ਅੰਕੜਾ ਵਿਗਿਆਨ ਵਿੱਚ ਡਿਊਲ ਡਿਗਰੀ ਹਾਸਲ ਕੀਤੀ ਸੀ। ਜ਼ਿਆਦਾਤਰ ਨੌਜਵਾਨ ਕੰਪਿਊਟਰ ਸਾਇੰਸ ਨੂੰ ਚੁਣਦੇ ਹਨ ਪਰ ਤ੍ਰਪਿਤ ਨੇ ਗਣਿਤ ਨੂੰ ਆਪਣੀ ਤਾਕਤ ਬਣਾਇਆ, ਜੋ AI ਅਤੇ ਮਸ਼ੀਨ ਲਰਨਿੰਗ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ IISc ਬੈਂਗਲੁਰੂ ਦੀ ਮਸ਼ੀਨ ਲਰਨਿੰਗ ਲੈਬ ਵਿੱਚ ਦੋ ਸਾਲ ਖੋਜ ਸਹਾਇਕ ਵਜੋਂ ਕੰਮ ਕੀਤਾ।
 ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਉਹ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਮੈਸੇਚਿਉਸੇਟਸ ਐਮਹਰਸਟ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਅਤੇ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਆਪਣੀ ਖੋਜ ਦੌਰਾਨ ਉਨ੍ਹਾਂ ਨੇ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਅਤੇ ਡੀਪ ਲਰਨਿੰਗ ਵਰਗੇ ਵਿਸ਼ਿਆਂ ਵਿੱਚ ਡੂੰਘੀ ਮੁਹਾਰਤ ਹਾਸਲ ਕੀਤੀ। ਤ੍ਰਪਿਤ ਨੇ ਦੁਨੀਆ ਦੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਜਿਵੇਂ ਕਿ ਗੂਗਲ, ਮਾਈਕ੍ਰੋਸਾਫਟ ਅਤੇ OpenAI ਵਿੱਚ ਇੰਟਰਨਸ਼ਿਪ ਕੀਤੀ। ਸਾਲ 2022 ਵਿੱਚ ਉਹ OpenAI ਦੀ ਤਕਨੀਕੀ ਟੀਮ ਨਾਲ ਜੁੜੇ, ਜਿੱਥੇ ਉਨ੍ਹਾਂ ਨੇ ਦਿੱਗਜ AI ਖੋਜਕਰਤਾ ਇਲਿਆ ਸੁਤਸਕੇਵਰ ਨਾਲ ਅਹਿਮ ਮਾਡਲਾਂ 'ਤੇ ਕੰਮ ਕੀਤਾ। ਸਾਲ 2025 ਵਿੱਚ ਉਹ Meta ਵਿੱਚ ਸ਼ਾਮਲ ਹੋ ਗਏ, ਜਿੱਥੇ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਇਹ ਇਤਿਹਾਸਕ ਪੈਕੇਜ ਦਿੱਤਾ ਗਿਆ ਹੈ। ਇਹ ਸਫ਼ਲਤਾ ਤ੍ਰਪਿਤ ਦੀ ਸਾਲਾਂ ਦੀ ਸਖ਼ਤ ਮਿਹਨਤ ਅਤੇ ਖੋਜ ਪ੍ਰਤੀ ਉਨ੍ਹਾਂ ਦੇ ਸਮਰਪਣ ਦਾ ਨਤੀਜਾ ਹੈ।


author

Shubam Kumar

Content Editor

Related News