Redmi ਦਾ ਧਮਾਕਾ! 72Wh ਦੀ ਤਗੜੀ ਬੈਟਰੀ ਨਾਲ ਨਵਾਂ ਲੈਪਟਾਪ ਕੀਤਾ ਲਾਂਚ

Wednesday, Oct 28, 2026 - 03:38 PM (IST)

Redmi ਦਾ ਧਮਾਕਾ! 72Wh ਦੀ ਤਗੜੀ ਬੈਟਰੀ ਨਾਲ ਨਵਾਂ ਲੈਪਟਾਪ ਕੀਤਾ ਲਾਂਚ

ਗੈਜੇਟ ਡੈਸਕ - ਰੈੱਡਮੀ ਨੇ ਆਪਣਾ ਨਵਾਂ ਲੈਪਟਾਪ ਲਾਂਚ ਕੀਤਾ ਹੈ ਜੋ ਕਿ ਇੰਟੇਲ ਦੇ ਲੇਟੈਸਟ ਵਾਈਲਡਕੈਟ ਲੇਕ ਪ੍ਰੋਸੈਸਰ ਦੇ ਨਾਲ ਆਉਂਦਾ ਹੈ। Xiaomi ਨੇ ਆਪਣੇ ਨਵੇਂ Redmi K100 ਸਮਾਰਟਫੋਨ ਦੇ ਨਾਲ ਨਵੀਂ Redmi Book 2027 ਸੀਰੀਜ਼ ਪੇਸ਼ ਕੀਤੀ ਹੈ। ਇਹ ਨਵੀਂ ਲੈਪਟਾਪ ਸੀਰੀਜ਼ ਇਕ ਵੱਡੀ ਬੈਟਰੀ ਦੇ ਨਾਲ ਇਕ ਮੈਟਲ ਐਲੂਮੀਨੀਅਮ ਅਲੌਏ ਬਾਡੀ ਦੀ ਵਰਤੋਂ ਕਰਦੀ ਹੈ। ਇਸ ਲੈਪਟਾਪ ਸੀਰੀਜ਼ 'ਚ ਹਲਕਾ ਅਤੇ ਪਤਲਾ ਡਿਜ਼ਾਈਨ ਹੈ।

ਕੰਪਨੀ ਨੇ Redmi Book 2027 ਸੀਰੀਜ਼ 'ਚ ਦੋ ਮਾਡਲ ਪੇਸ਼ ਕੀਤੇ ਹਨ। 14-ਇੰਚ ਮਾਡਲ ਦਾ ਭਾਰ 1.28 ਕਿਲੋਗ੍ਰਾਮ ਹੈ ਅਤੇ ਇਹ 13.95 ਮਿਲੀਮੀਟਰ ਮੋਟਾ ਹੈ, ਜਦੋਂ ਕਿ 16-ਇੰਚ ਮਾਡਲ ਦਾ ਭਾਰ 14.35 ਮਿਲੀਮੀਟਰ ਹੈ ਅਤੇ ਇਹ 1.56 ਕਿਲੋਗ੍ਰਾਮ ਹੈ। 14-ਇੰਚ ਮਾਡਲ ਦੇ 16GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ CNY 6,799 (ਲਗਭਗ ₹97,000) ਹੈ, ਜਦੋਂ ਕਿ 16GB RAM + 1TB ਸਟੋਰੇਜ ਵੇਰੀਐਂਟ ਦੀ ਕੀਮਤ CNY 7,999 (ਲਗਭਗ ₹1,14,200) ਹੈ।

Redmi Book 2027 ਦੇ 16-ਇੰਚ ਮਾਡਲ ਦੀ ਕੀਮਤ CNY 6,999 (ਲਗਭਗ ₹100,000) ਹੈ, ਜਿਸਦੇ ਬੇਸ 16GB RAM + 512GB ਸਟੋਰੇਜ ਵੇਰੀਐਂਟ ਹਨ। Redmi Book 2027 16-ਇੰਚ ਮਾਡਲ ਦੀ ਕੀਮਤ CNY 6,999 (ਲਗਭਗ ₹100,000) ਹੈ, ਜਿਸਦੇ 16GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ CNY 8,199 (ਲਗਭਗ ₹117,000) ਹੈ। ਇਹ 3 ਨਵੰਬਰ ਨੂੰ ਵਿਕਰੀ ਲਈ ਉਪਲਬਧ ਹੋਵੇਗਾ। ਕੰਪਨੀ ਇਸ ਲੈਪਟਾਪ ਸੀਰੀਜ਼ ਦੇ ਨਾਲ 20,000mAh ਪਾਵਰ ਬੈਂਕ ਮੁਫ਼ਤ 'ਚ ਦੇ ਰਹੀ ਹੈ।

ਇਹ Redmi ਲੈਪਟਾਪ ਸੀਰੀਜ਼ 14-ਇੰਚ ਅਤੇ 16-ਇੰਚ ਸਕ੍ਰੀਨ ਸਾਈਜ਼ ਵਿੱਚ ਆਉਂਦੀ ਹੈ। ਇਸ ਸੀਰੀਜ਼ ਦੇ 16-ਇੰਚ ਮਾਡਲ 'ਚ ਡਿਸਪਲੇਅ ਰਿਫਰੈਸ਼ ਰੇਟ 120Hz ਅਤੇ ਪੀਕ ਬ੍ਰਾਈਟਨੈੱਸ 400 nits ਤੱਕ ਹੈ। ਇਸਦਾ ਡਿਸਪਲੇਅ ਰੈਜ਼ੋਲਿਊਸ਼ਨ 2560 x 1600 ਪਿਕਸਲ ਹੈ ਅਤੇ ਇਹ ਇਕ ਵੱਡੀ 72Wh ਬੈਟਰੀ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ ਇਕ ਵਾਰ ਚਾਰਜ ਕਰਨ 'ਤੇ 19.5 ਘੰਟਿਆਂ ਤੱਕ ਵਰਤਿਆ ਜਾ ਸਕਦਾ ਹੈ।

ਇਸ ਸੀਰੀਜ਼ ਦੇ ਦੋਵੇਂ ਲੈਪਟਾਪ ਇੰਟੇਲ ਵਾਈਲਡਕੈਟ ਲੇਕ ਚਿੱਪਸੈੱਟ ਰਾਹੀਂ ਸੰਚਾਲਿਤ ਹਨ। ਇਹ ਚਿੱਪਸੈੱਟ LPDDR5X ਮੈਮੋਰੀ ਅਤੇ ਇਕ ਡਿਊਲ ਫੈਨ ਸੈੱਟਅੱਪ ਨੂੰ ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 30W ਪਾਵਰ ਟ੍ਰਾਂਸਫਰ ਕਰ ਸਕਦਾ ਹੈ। ਕਨੈਕਟੀਵਿਟੀ ਲਈ, ਇਸ 'ਚ ਦੋ ਫੁੱਲ-ਫੰਕਸ਼ਨ USB ਟਾਈਪ C 3.2 Gen 2 ਪੋਰਟ ਹਨ। ਇਸ 'ਚ ਇੱਕ HMDI 2.1 ਪੋਰਟ ਅਤੇ ਦੋ USB ਟਾਈਪ A ਪੋਰਟ ਵੀ ਹਨ। ਨਾਲ ਹੀ, ਇਸ 'ਚ 3.5mm ਆਡੀਓ ਜੈਕ ਹੈ।


 


author

Sunaina

Content Editor

Related News