ਜੇਕਰ ਤੁਹਾਡਾ ਵੀ PNB 'ਚ ਹੈ ਖਾਤਾ ਤਾਂ ਫਟਾਫਟ ਕਰ ਲਓ ਇਹ ਕੰਮ, ਕਿਧਰੇ ਅਕਾਊਂਟ ਨਾ ਹੋ ਜਾਵੇ ਬੰਦ!

Sunday, Mar 30, 2025 - 10:18 AM (IST)

ਜੇਕਰ ਤੁਹਾਡਾ ਵੀ PNB 'ਚ ਹੈ ਖਾਤਾ ਤਾਂ ਫਟਾਫਟ ਕਰ ਲਓ ਇਹ ਕੰਮ, ਕਿਧਰੇ ਅਕਾਊਂਟ ਨਾ ਹੋ ਜਾਵੇ ਬੰਦ!

ਨੈਸ਼ਨਲ ਡੈਸਕ : ਜੇਕਰ ਤੁਹਾਡਾ ਖਾਤਾ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦਰਅਸਲ, ਪੀਐੱਨਬੀ ਨੇ ਗਾਹਕਾਂ ਨੂੰ ਸੁਚੇਤ ਕੀਤਾ ਹੈ ਕਿ ਜਿਨ੍ਹਾਂ ਗਾਹਕਾਂ ਦਾ ਕੇਵਾਈਸੀ 31 ਮਾਰਚ ਤੱਕ ਅਪਡੇਟ ਨਹੀਂ ਹੋਇਆ ਹੈ, ਉਹ 10 ਅਪ੍ਰੈਲ ਤੱਕ ਕਿਸੇ ਵੀ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਅਜਿਹਾ ਕਰਵਾ ਸਕਦੇ ਹਨ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਬੈਂਕ ਦੁਆਰਾ KYC ਅਪਡੇਟ ਤੋਂ ਬਿਨਾਂ ਖਾਤਿਆਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।

ਬੈਂਕ ਲੈ ਸਕਦਾ ਹੈ ਇਹ ਐਕਸ਼ਨ
ਪੰਜਾਬ ਨੈਸ਼ਨਲ ਬੈਂਕ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗਾਹਕਾਂ ਨੂੰ ਜਲਦੀ ਤੋਂ ਜਲਦੀ ਕੇਵਾਈਸੀ ਅਪਡੇਟ ਲਈ ਸੁਚੇਤ ਕੀਤਾ ਹੈ। ਪੀਐੱਨਬੀ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ, ''ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਰੇ ਗਾਹਕਾਂ ਲਈ ਕੇਵਾਈਸੀ ਅਪਡੇਟ ਲਾਜ਼ਮੀ ਹੈ, ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੇਵਾਈਸੀ ਅਪਡੇਟ ਨਾ ਕਰਨ ਨਾਲ ਬੈਂਕ ਖਾਤੇ ਦੇ ਸੰਚਾਲਨ 'ਤੇ ਪਾਬੰਦੀ ਲੱਗ ਸਕਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੇਵਾਈਸੀ ਅਪਡੇਟ ਕਰਨ ਦੀ ਆਖਰੀ ਮਿਤੀ 26 ਮਾਰਚ 2025 ਸੀ।


ਕਿਉਂ ਜ਼ਰੂਰੀ ਹੈ KYC ਅਪਡੇਟ?
ਕੇਵਾਈਸੀ ਯਾਨੀ ਕਿ ਆਪਣੇ ਗਾਹਕ ਨੂੰ ਜਾਣੋ ਪ੍ਰਕਿਰਿਆ ਬੈਂਕਿੰਗ ਪ੍ਰਣਾਲੀ ਵਿੱਚ ਬਹੁਤ ਮਹੱਤਵ ਰੱਖਦੀ ਹੈ। ਇਹ ਬੈਂਕ ਗਾਹਕਾਂ ਦੀ ਪਛਾਣ ਅਤੇ ਪਤੇ ਦੀ ਪੁਸ਼ਟੀ ਕਰਨ ਵਿੱਚ ਮਦਦਗਾਰ ਹੈ। ਇਸ ਤੋਂ ਇਲਾਵਾ ਬੈਂਕਾਂ ਕੋਲ ਆਪਣੇ ਗਾਹਕਾਂ ਨਾਲ ਸਬੰਧਤ ਸਾਰੀ ਜਾਣਕਾਰੀ ਉਪਲਬਧ ਹੋਣ ਨਾਲ ਕਿਸੇ ਵੀ ਤਰ੍ਹਾਂ ਦੀ ਵਿੱਤੀ ਧੋਖਾਧੜੀ ਦੇ ਮਾਮਲਿਆਂ ਨੂੰ ਕਾਬੂ ਕਰਨ ਵਿੱਚ ਮਦਦ ਮਿਲਦੀ ਹੈ। ਅਜਿਹੀ ਸਥਿਤੀ ਵਿੱਚ ਪੀਐੱਨਬੀ ਨੇ ਵੀ ਗਾਹਕਾਂ ਨੂੰ ਘੁਟਾਲੇ ਬਾਰੇ ਸੁਚੇਤ ਕੀਤਾ ਹੈ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਣਪਛਾਤੇ ਸਰੋਤਾਂ ਤੋਂ ਪ੍ਰਾਪਤ ਲਿੰਕ ਜਾਂ ਫਾਈਲਾਂ ਨੂੰ ਕਲਿੱਕ ਜਾਂ ਡਾਊਨਲੋਡ ਨਾ ਕਰਨ ਅਤੇ ਕਿਸੇ ਵੀ ਕਿਸਮ ਦੀ ਫਰਜ਼ੀ ਕਾਲ ਜਾਂ ਐੱਸਐੱਮਐੱਸ ਦੀ ਤੁਰੰਤ ਰਿਪੋਰਟ ਕਰਨ। ਇੱਥੇ ਦੱਸਣਯੋਗ ਹੈ ਕਿ ਕੇਵਾਈਸੀ ਅਪਡੇਟ ਉਨ੍ਹਾਂ ਬੈਂਕ ਗਾਹਕਾਂ ਲਈ ਜ਼ਰੂਰੀ ਹੈ ਜਿਨ੍ਹਾਂ ਦੇ ਖਾਤੇ 31 ਮਾਰਚ, 2025 ਤੱਕ ਨਵਿਆਉਣ ਲਈ ਤਿਆਰ ਹਨ।

ਇਹ ਵੀ ਪੜ੍ਹੋ : ਸਟੀਲ ਉਦਯੋਗਪਤੀ ਲਕਸ਼ਮੀ ਮਿੱਤਲ ਨੇ ਬਣਾਇਆ UK ਛੱਡਣ ਦਾ ਇਰਾਦਾ, ਇਹ ਹੈ ਵਜ੍ਹਾ

ਇਸ ਤਰ੍ਹਾਂ ਪੂਰਾ ਕਰ ਸਕਦੇ ਹੋ ਕੰਮ
ਕੇਵਾਈਸੀ ਨੂੰ ਅਪਡੇਟ ਕਰਨਾ ਆਸਾਨ ਹੈ ਅਤੇ ਪੰਜਾਬ ਨੈਸ਼ਨਲ ਬੈਂਕ ਨੇ ਇਹ ਕੰਮ ਕਰਨ ਲਈ ਗਾਹਕਾਂ ਨੂੰ ਕਈ ਬਦਲ ਪ੍ਰਦਾਨ ਕੀਤੇ ਹਨ। ਇਸ ਤਹਿਤ ਪੀਐੱਨਬੀ ਗਾਹਕ ਕਿਸੇ ਵੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਜਾ ਸਕਦੇ ਹਨ ਅਤੇ ਇਸ ਪ੍ਰਕਿਰਿਆ ਲਈ ਲੋੜੀਂਦੇ ਨਿੱਜੀ ਦਸਤਾਵੇਜ਼ ਜਮ੍ਹਾਂ ਕਰ ਸਕਦੇ ਹਨ। ਇਸ ਤੋਂ ਇਲਾਵਾ ਕੇਵਾਈਸੀ ਨੂੰ ਪੀਐੱਨਬੀ ਵਨ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਬੈਂਕ ਆਪਣੀ ਮੁੱਖ ਸ਼ਾਖਾ ਵਿੱਚ ਡਾਕ ਰਾਹੀਂ ਕੇਵਾਈਸੀ ਦਸਤਾਵੇਜ਼ ਜਮ੍ਹਾ ਕਰਨ ਦੀ ਸਹੂਲਤ ਵੀ ਪ੍ਰਦਾਨ ਕਰ ਰਿਹਾ ਹੈ। 

ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡਾ ਖਾਤਾ ਨਿਰਧਾਰਤ ਰੇਂਜ ਵਿੱਚ ਆਉਂਦਾ ਹੈ ਤਾਂ 10 ਅਪ੍ਰੈਲ ਦੀ ਆਖਰੀ ਮਿਤੀ ਦਾ ਇੰਤਜ਼ਾਰ ਕੀਤੇ ਬਿਨਾਂ ਕੇਵਾਈਸੀ ਅਪਡੇਟ ਪ੍ਰਕਿਰਿਆ ਨੂੰ ਪੂਰਾ ਕਰਨਾ ਸਹੀ ਹੈ। ਅਜਿਹਾ ਨਾ ਕਰਨ ਦੀ ਸਥਿਤੀ ਵਿੱਚ ਬੈਂਕ ਤੁਹਾਡੇ ਖਾਤੇ ਦੇ ਸੰਚਾਲਨ 'ਤੇ ਪਾਬੰਦੀ ਲਗਾ ਸਕਦਾ ਹੈ, ਜਿਸ ਤੋਂ ਬਾਅਦ ਤੁਹਾਨੂੰ ਲੈਣ-ਦੇਣ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : 5 ਅਪ੍ਰੈਲ ਤੋਂ ਇਨ੍ਹਾਂ ਪੰਜ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ, ਭਰ ਜਾਵੇਗੀ ਤੁਹਾਡੀ ਤਿਜੌਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News