ਨਵੀਂ ਗੱਡੀ ਖਰੀਦਣ ਦੀ ਕਰ ਰਹੇ ਹੋ ਪਲਾਨਿੰਗ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਕਿਤੇ ਇੰਤਜ਼ਾਰ ਪੈ ਨਾ ਜਾਏ 'ਮਹਿੰਗਾ'
Monday, Mar 17, 2025 - 11:51 AM (IST)

ਬਿਜ਼ਨੈੱਸ ਡੈਸਕ- ਜੇਕਰ ਤੁਸੀਂ ਵੀ ਅਗਲੇ, ਯਾਨੀ ਅਪ੍ਰੈਲ ਮਹੀਨੇ ਨਵੀਂ ਗੱਡੀ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੋ ਸਕਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸੋਮਵਾਰ ਨੂੰ ਇਕ ਵੱਡਾ ਐਲਾਨ ਕਰਦੇ ਹੋਏ ਦੱਸਿਆ ਕਿ ਕੰਪਨੀ ਅਪ੍ਰੈਲ 2025 ਤੋਂ ਆਪਣੀਆਂ ਗੱਡੀਆਂ ਦੀਆਂ ਕੀਮਤਾਂ 'ਚ 4 ਫ਼ੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਵਾਧੇ ਦਾ ਕਾਰਨ ਵਧਦੀ ਹੋਈ ਉਤਪਾਦਨ ਲਾਗਤ ਨੂੰ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਇਸ ਤੋਂ ਪਹਿਲਾਂ ਵੀ ਕਈ ਵਾਰ ਲਾਗਤ ਵਧਣ ਕਾਰਨ ਗੱਡੀਆਂ ਦੀਆਂ ਕੀਮਤਾਂ 'ਚ ਵਾਧਾ ਕਰ ਚੁੱਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਵਾਰ ਵੀ ਕੱਚੇ ਮਾਲ ਤੇ ਹੋਰ ਖ਼ਰਚਿਆਂ 'ਚ ਵਾਧੇ ਕਾਰਨ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।
ਇਸ ਲਈ ਜੇਕਰ ਤੁਸੀਂ ਵੀ ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਜ਼ਿਆਦਾ ਇੰਤਜ਼ਾਰ ਨਾ ਕਰੋ ਤੇ ਮਾਰਚ ਮਹੀਨੇ 'ਚ ਹੀ ਇਹ ਡੀਲ ਕਰ ਲਓ, ਨਹੀਂ ਤਾਂ ਅਗਲੇ ਮਹੀਨੇ ਤੱਕ ਇੰਤਜ਼ਾਰ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਤੇ ਤੁਹਾਨੂੰ 4 ਫ਼ੀਸਦੀ ਤੱਕ ਵੱਧ ਕੀਮਤ ਦੇਣੀ ਪੈ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e