ਵੋਟਰ ਕਾਰਡ ਹੈ ਤਾਂ ਲੱਗੇਗਾ ਕੋਰੋਨਾ ਦਾ ਟੀਕਾ, ਕੇਂਦਰ ਨੇ ਜਾਰੀ ਕੀਤਾ ਨਵਾਂ ਹੁਕਮ

12/15/2020 10:30:55 PM

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵੈਕਸੀਨ ਟ੍ਰਾਇਲ ਦੇ ਆਖਰੀ ਪੜਾਅ ਵਿੱਚ ਹੈ। ਇਸ ਦੇ ਪੂਰਾ ਹੁੰਦੇ ਹੀ ਛੇਤੀ ਤੋਂ ਛੇਤੀ ਲੋਕਾਂ ਨੂੰ ਇਸ ਦੀ ਡੋਜ਼ ਦੇਣ ਦਾ ਕੰਮ ਸ਼ੁਰੂ ਹੋਵੇਗਾ ਪਰ ਸ਼ੁਰੂਆਤ ਵੈਕਸੀਨ ਦਾ ਸਟਾਕ ਲਿਮਟਿਡ ਹੋਵੇਗਾ। ਅਜਿਹੇ ਵਿੱਚ ਅੱਗੇ ਦੀ ਰਣਨੀਤੀ ਬਣਾਉਂਦੇ ਹੋਏ ਭਾਰਤ ਸਰਕਾਰ ਨੇ ਟੀਕਾਕਰਣ ਦਾ ਰੋਡਮੈਪ ਤਿਆਰ ਕੀਤਾ ਹੈ। ਇਸ ਦੇ ਆਧਾਰ 'ਤੇ ਇਹ ਫੈਸਲਾ ਹੋਵੇਗਾ ਕਿ ਪਹਿਲਾਂ ਵੈਕਸੀਨ ਕਿਹੜੇ-ਕਿਹੜੇ ਲੋਕਾਂ ਨੂੰ ਮਿਲੇਗੀ ਅਤੇ ਕਿੰਨੀ ਮਿਲੇਗੀ।
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIIMS) ਵਿੱਚ ਕੰਮਿਉਨਿਟੀ ਮੈਡੀਸਨ ਡਾ. ਪੁਨੀਤ ਮਿਸ਼ਰਾ ਨੇ ਕੋਰੋਨਾ ਰੋਡਮੈਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੇਣ ਦੀ ਪਹਿਲ ਕਰੀਬ ਇੱਕ ਕਰੋੜ ਹੈਲਥਕੇਅਰ ਵਰਕਰਾਂ, 2 ਕਰੋੜ ਫਰੰਟਲਾਈਨ ਵਰਕਰਾਂ ਅਤੇ 50 ਸਾਲ ਤੋਂ ਵੱਧ ਦੇ ਕਰੀਬ 26 ਕਰੋੜ ਲੋਕਾਂ ਲਈ ਹੋਵੇਗੀ। ਉਥੇ ਹੀ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵੱਲੋਂ ਮਹਾਮਾਰੀ ਦੀ ਸਥਿਤੀ ਦੇ ਆਧਾਰ 'ਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਮਰੀਜ਼ਾਂ ਦਾ ਵੀ ਟੀਕਾਕਰਣ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਵੈਕਸੀਨ ਦੀ ਉਪਲੱਬਧਤਾ ਦੇ ਆਧਾਰ 'ਤੇ ਬਾਕੀ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀ ਕਿਸਾਨ ਬੋਲੇ- ਸਰਕਾਰ ਸਾਡੀ ਗੱਲ ਨਹੀਂ ਕਰਦੀ, ਸਿਰਫ ਘੁਮਾਉਂਦੀ ਹੈ

ਡਾ. ਸੰਜੇ ਰਾਏ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੇਣ ਦੀ ਪ੍ਰਕਿਰਿਆ ਕਿਸੇ ਚੋਣ ਦੀ ਤਰ੍ਹਾਂ ਹੋਵੇਗੀ। ਹਰ ਵੈਕਸੀਨ ਸਾਈਟ 'ਤੇ 5 ਵੈਕਸੀਨ ਅਧਿਕਾਰੀ ਹੋਣਗੇ। ਇਨ੍ਹਾਂ ਵਿੱਚ ਇੱਕ ਸੁਰੱਖਿਆ ਕਰਮੀ, ਇੱਕ ਅਧਿਕਾਰੀ ਵੇਟਿੰਗ,  ਇੱਕ ਵੈਕਸੀਨੇਸ਼ਨ ਅਤੇ ਇੱਕ ਨਿਗਰਾਨੀ ਲਈ ਹੋਵੇਗਾ। ਵੈਕਸੀਨੇਸ਼ਨ ਦੌਰਾਨ ਮਰੀਜ਼ ਦੀ ਉਮਰ ਦੀ ਪੁਸ਼ਟੀ ਕਰਨ ਲਈ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਦੀ ਨਵੀਨਤਮ ਵੋਟਰ ਸੂਚੀ ਦੀ ਵਰਤੋ ਕੀਤੀ ਜਾਵੇਗੀ। ਇਸ ਵਿੱਚ ਜਿਨ੍ਹਾਂ ਦੀ ਉਮਰ 50 ਸਾਲ ਜਾਂ ਉਸ ਤੋਂ ਜ਼ਿਆਦਾ ਹੋਵੇਗੀ, ਉਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਵੈਕਸੀਨ ਲਗਾ ਦਿੱਤੀ ਜਾਵੇਗੀ। ਟੀਕਾਕਰਣ ਅਧਿਕਾਰੀ ਨਾਲ ਹੀ ਦੋ ਅਜਿਹੇ ਲੋਕ ਹੋਣਗੇ ਜੋ ਟੀਕਾ ਲਵਾਉਣ ਆਏ ਲੋਕਾਂ ਦਾ ਵੈਰੀਫਿਕੇਸ਼ਨ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News