ਹੁੱਡਾ ਪਰਿਵਾਰ ਦੀ ਭਾਜਪਾ ਨਾਲ ਮਿਲੀਭਗਤ ਨਾ ਹੁੰਦੀ ਤਾਂ ਮਾਕਨ ਰਾਜ ਸਭਾ ਮੈਂਬਰ ਹੁੰਦੇ : ਦੁਸ਼ਯੰਤ ਚੌਟਾਲਾ
Thursday, Aug 29, 2024 - 06:14 PM (IST)
ਜੀਂਦ (ਭਾਸ਼ਾ)- ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਹੁੱਡਾ ਪਰਿਵਾਰ ਦੀ ਭਾਜਪਾ ਨਾਲ ਮਿਲੀਭਗਤ ਨਾਲ ਹੁੰਦੀ ਤਾਂ ਕਾਂਗਰਸ ਆਗੂ ਅਜੇ ਮਾਕਨ ਰਾਜ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਹੁੰਦੇ। ਉਨ੍ਹਾਂ ਨੇ ਉਚਾਨਾ ਖੇਤਰ ਦੀ ਯਾਤਰਾ ਦੌਰਾਨ ਪੱਤਰਕਾਰਾਂ ਨੂੰ ਇਹ ਗੱਲ ਕਹੀ।
ਚੌਟਾਲਾ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਰਿਆਣਾ ਦੇ ਸਾਬਕਾ ਭੂਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਹੁੱਡਾ ਪਰਿਵਾਰ ਦੀ ਭਾਜਪਾ ਨਾਲ ਮਿਲੀਭਗਤ ਜਗ ਜ਼ਾਹਰ ਹੈ। ਜੇਕਰ ਮਿਲੀਭਗਤ ਨਹੀਂ ਹੁੰਦੀ ਤਾਂ ਅੱਜ ਅਜੇ ਮਾਕਨ ਰਾਜ ਸਭਾ ਮੈਂਬਰ ਹੁੰਦੇ।'' ਦੱਸਣਯੋਗ ਹੈ ਕਿ ਜੂਨ 2022 'ਚ ਹਰਿਆਣਾ ਦੀਆਂ 2 ਰਾਜ ਸਭਾ ਸੀਟਾਂ ਲਈ ਚੋਣਾਂ 'ਚ 'ਕ੍ਰਾਸ ਵੋਟਿੰਗ' ਕਾਰਨ ਮਾਕਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਤੀਜੇ ਦੇ ਐਲਾਨ ਤੋਂ ਪਹਿਲੇ ਮਾਕਨ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਸੀ ਪਰ ਭਾਜਪਾ ਸਮਰਥਿਤ ਉਮੀਦਵਾਰ ਕਾਰਤੀਕੇਯ ਸ਼ਰਮਾ ਨੂੰ ਜਿੱਤ ਮਿਲੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8