ਰਾਹੁਲ ਨੇ ਮੋਦੀ ਨੂੰ ਡੰਡਾ ਮਾਰਿਆ ਤਾਂ ਅਸੀਂ ਰਾਹੁਲ ਨੂੰ ਅੰਡਾ ਮਾਰਾਂਗੇ : ਅਠਾਵਲੇ

Sunday, Feb 09, 2020 - 12:12 AM (IST)

ਰਾਹੁਲ ਨੇ ਮੋਦੀ ਨੂੰ ਡੰਡਾ ਮਾਰਿਆ ਤਾਂ ਅਸੀਂ ਰਾਹੁਲ ਨੂੰ ਅੰਡਾ ਮਾਰਾਂਗੇ : ਅਠਾਵਲੇ

ਨਵੀਂ ਦਿੱਲੀ – ਰਾਹੁਲ ਗਾਂਧੀ ਦੇ ਡੰਡਾ ਮਾਰਨ ਵਾਲੇ ਬਿਆਨ ’ਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਰਾਹੁਲ ਗਾਂਧੀ ’ਤੇ ਸ਼ਨੀਵਾਰ ਜਵਾਬੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੰਡਾ ਮਾਰਨਗੇ ਤਾਂ ਅਸੀਂ ਉਨ੍ਹਾਂ ਨੂੰ ਅੰਡਾ ਮਾਰਾਂਗੇ। ਉਨ੍ਹਾਂ ਰਾਹੁਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਅਮੇਠੀ ਵਿਚ ਉਨ੍ਹਾਂ ਦੀ ਹਾਰ ’ਤੇ ਵੀ ਟਿੱਪਣੀ ਕੀਤੀ।

ਦੱਸਣਯੋਗ ਹੈ ਕਿ ਰਾਹੁਲ ਨੇ ਕੁਝ ਦਿਨ ਪਹਿਲਾਂ ਇਕ ਰੈਲੀ ਦੌਰਾਨ ਕਿਹਾ ਸੀ ਕਿ ਮੋਦੀ 6 ਮਹੀਨਿਆਂ ਬਾਅਦ ਘਰ ਵਿਚੋਂ ਬਾਹਰ ਨਹੀਂ ਨਿਕਲ ਸਕਣਗੇ। ਦੇਸ਼ ਦੇ ਨੌਜਵਾਨ ਉਨ੍ਹਾਂ ਨੂੰ ਅਜਿਹਾ ਡੰਡਾ ਮਾਰਨਗੇ ਅਤੇ ਸਮਝਾ ਦੇਣਗੇ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਬਿਨਾਂ ਇਹ ਦੇਸ਼ ਅੱਗੇ ਨਹੀਂ ਵੱਧ ਸਕਦਾ।


author

Inder Prajapati

Content Editor

Related News