ਮਸੂਦ ਅਜ਼ਹਰ ਨੂੰ ਜੇ ਪ੍ਰਗਿਆ ਨੇ ਸਰਾਪ ਦਿੱਤਾ ਹੁੰਦਾ ਤਾਂ ਮੋਦੀ ਨੂੰ ਸਰਜੀਕਲ ਸਟ੍ਰਾਈਕ ਨਾ ਕਰਨੀ ਪੈਂਦੀ : ਦਿਗਵਿਜੇ

Monday, Apr 29, 2019 - 01:53 AM (IST)

ਮਸੂਦ ਅਜ਼ਹਰ ਨੂੰ ਜੇ ਪ੍ਰਗਿਆ ਨੇ ਸਰਾਪ ਦਿੱਤਾ ਹੁੰਦਾ ਤਾਂ ਮੋਦੀ ਨੂੰ ਸਰਜੀਕਲ ਸਟ੍ਰਾਈਕ ਨਾ ਕਰਨੀ ਪੈਂਦੀ : ਦਿਗਵਿਜੇ

ਭੋਪਾਲ, (ਇੰਟ.)— ਇਥੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਭਾਜਪਾ ਤੇ ਸਾਧਵੀ ਪ੍ਰਗਿਆ 'ਤੇ ਐਤਵਾਰ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਕਹਿੰਦੀ ਹੈ ਕਿ ਹੇਮੰਤ ਕਰਕਰੇ ਦੀ ਮੌਤ ਮੇਰੇ ਸਰਾਪ ਕਾਰਨ ਹੋਈ ਹੈ। ਜੇ ਅਜਿਹੀ ਗੱਲ ਹੈ ਤਾਂ ਉਹ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜ਼ਹਰ ਨੂੰ ਸਰਾਪ ਕਿਉਂ ਨਹੀਂ ਦੇ ਦਿੰਦੀ। ਜੇ ਸਾਧਵੀ ਇਹ ਸਰਾਪ ਦੇ ਦਿੰਦੀ ਤਾਂ ਅੱਤਵਾਦੀਆਂ ਨੂੰ ਮਾਰਨ ਲਈ ਨਰਿੰਦਰ ਮੋਦੀ ਨੂੰ ਸਰਜੀਕਲ ਸਟ੍ਰਾਈਕ ਨਹੀਂ ਕਰਨੀ ਪੈਣੀ ਸੀ। ਸਥਾਨਕ ਅਸ਼ੋਕਾ ਗਾਰਡਨ ਇਲਾਕੇ ਵਿਚ ਇਕ ਚੋਣ ਜਲਸੇ ਵਿਚ ਬੋਲਦਿਆਂ ਦਿਗਵਿਜੇ ਨੇ ਕਿਹਾ ਕਿ ਸਾਧਵੀ ਮੈਨੂੰ ਅੱਤਵਾਦੀ ਕਹਿੰਦੀ ਹੈ। ਜੇ ਮੈਂ ਅੱਤਵਾਦੀ ਹਾਂ ਤਾਂ ਮੈਨੂੰ ਗ੍ਰਿਫਤਾਰ ਕੀਤਾ ਜਾਵੇ। ਭਾਜਪਾ ਵਾਲੇ ਭੋਪਾਲ ਦਾ ਮਾਹੌਲ ਖਰਾਬ ਕਰਨ ਲਈ ਕੁੱਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਸਭ ਭਰਾ-ਭਰਾ ਹਨ। ਭਾਜਪਾ ਵਾਲੇ ਹਿੰਦੂਆਂ ਨੂੰ ਕਹਿ ਰਹੇ ਹਨ ਕਿ ਤੁਸੀਂ ਖਤਰੇ ਵਿਚ ਹੋ, ਇਕੱਠੇ ਹੋ ਜਾਓ। ਮੈਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਇਸ ਦੇਸ਼ 'ਤੇ ਮੁਸਲਮਾਨਾਂ ਨੇ 500 ਸਾਲ ਤਕ ਰਾਜ ਕੀਤਾ। ਕਿਸੇ ਵੀ ਧਰਮ ਨੂੰ ਨੁਕਸਾਨ ਨਹੀਂ ਪੁੱਜਾ। ਧਰਮ ਵੇਚਣ ਵਾਲਿਆਂ ਤੋਂ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ।


author

KamalJeet Singh

Content Editor

Related News