ਦੋ ਤੋਂ ਜ਼ਿਆਦਾ ਪਸ਼ੂ ਪਾਲਣ 'ਤੇ ਹੋਵੇਗੀ FIR, ਪਸ਼ੂ ਵੀ ਹੋਣਗੇ ਜ਼ਬਤ

02/17/2021 9:38:15 PM

ਵਾਰਾਣਸੀ - ਜੇਕਰ ਤੁਸੀਂ ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਨਗਰ ਨਿਗਮ ਦੀ ਸੀਮਾ ਵਿੱਚ ਰਹਿੰਦੇ ਹੋ ਅਤੇ ਗਾਵਾਂ ਰੱਖਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਅਹਿਮ ਹੋ। ਹੁਣ ਦੋ ਤੋਂ ਜ਼ਿਆਦਾ ਪਸ਼ੂ ਪਾਲਣ 'ਤੇ ਤੁਹਾਨੂੰ ਪਸ਼ੂ ਪਾਲਣ ਵਿਭਾਗ ਤੋਂ ਪਸ਼ੂਆਂ ਦੀ ਟੈਗਿੰਗ ਕਰਵਾਉਣੀ ਹੋਵੋਗੀ।

ਇਲਾਹਾਬਾਦ ਹਾਈ ਕੋਰਟ ਵੱਲੋਂ ਇੱਕ ਜਨਹਿਤ ਪਟੀਸ਼ਨ ਨੰਬਰ- 345525/2017 ਵਿਨੈ ਚੌਧਰੀ ਅਤੇ ਹੋਰ ਬਨਾਮ ਉੱਤਰ ਪ੍ਰਦੇਸ਼ ਰਾਜ 'ਤੇ 4 ਜਨਵਰੀ 2019 ਦੇ ਦਿੱਤੇ ਗਏ ਇੱਕ ਹੁਕਮ ਨੂੰ ਹੁਣ ਪੂਰੀ ਸਖ਼ਤੀ ਨਾਲ ਵਾਰਾਣਸੀ ਪ੍ਰਸ਼ਾਸਨ ਨੇ ਲਾਗੂ ਕਰਾ ਦਿੱਤਾ ਹੈ। ਕੋਰੋਨਾ ਸੰਕਟ ਦੇ ਚੱਲਦੇ ਇਹ ਹੁਕਮ ਹੁਣ ਤੱਕ ਲਾਗੂ ਨਹੀਂ ਹੋ ਸਕਿਆ ਸੀ।

ਹੁਣ ਇਸ ਹੁਕਮ ਦਾ ਪਾਲਣ ਕਰਦੇ ਹੋਏ ਬੀਤੇ ਦਿਨੀ ਵਾਰਾਣਸੀ ਜ਼ਿਲ੍ਹਾ ਅਧਿਕਾਰੀ ਨੇ ਇੱਕ ਬੈਠਕ ਕਰਕੇ ਨਗਰ ਨਿਗਮ ਸਮੇਤ ਤਮਾਮ ਪੁਲਸ-ਪ੍ਰਬੰਧਕੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਵਾਰਾਣਸੀ ਨਗਰ ਨਿਗਮ ਸੀਮਾ ਵਿੱਚ ਕੋਈ ਵੀ ਪਸ਼ੂ ਪਾਲਕ ਆਪਣੇ ਕੋਲ ਦੋ ਤੋਂ ਜ਼ਿਆਦਾ ਗਾਵਾਂ ਨਹੀਂ ਰੱਖ ਸਕਦਾ।

ਹਾਈਕੋਰਟ ਦੇ ਹੁਕਮ ਦੀ ਉਲੰਘਣਾ 'ਤੇ ਨਾ ਸਿਰਫ ਪਸ਼ੂ ਜ਼ਬਤ ਕੀਤੇ ਜਾਣਗੇ ਸਗੋਂ ਪਸ਼ੂ ਪਾਲਕ ਦੇ ਖ਼ਿਲਾਫ ਐੱਫ.ਆਈ.ਆਰ. ਵੀ ਦਰਜ ਕੀਤੀ ਜਾਵੇਗੀ। ਇੰਨਾ ਹੀ ਨਹੀਂ ਪਸ਼ੂ ਪਾਲਕ ਨੂੰ ਦੋ ਗਾਵਾਂ ਨੂੰ ਪਾਲਣ ਲਈ ਵੀ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰ ਪਸ਼ੂਆਂ ਦੀ ਟੈਗਿੰਗ ਕਰਵਾਉਣੀ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹਾ ਨਾ ਕਰਣ 'ਤੇ ਪਸ਼ੂ ਪਾਲਕ ਦੀ ਡੇਅਰੀ ਨੂੰ ਵਪਾਰਕ ਮੰਨ ਕੇ ਨਗਰ ਨਿਗਮ ਦੀ ਸੀਮਾ ਦੇ ਬਾਹਰ ਵਿਸਥਾਪਿਤ ਕਰਾ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News