ਦਿੱਲੀ ''ਚ IES ਅਫਸਰ ਨੇ ਕੀਤੀ ਖੁਦਕੁਸ਼ੀ
Sunday, Feb 10, 2019 - 12:32 PM (IST)

ਨਵੀਂ ਦਿੱਲੀ-ਅੱਜ ਦੱਖਣੀ-ਪੱਛਮੀ ਦਿੱਲੀ ਦੇ ਮੁਨੀਰਕਾ ਇਲਾਕੇ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼ (ਆਈ. ਈ. ਐੱਸ.) ਅਧਿਕਾਰੀ ਪ੍ਰਣਬ ਤਿਵਾਰੀ ਦੀ ਮ੍ਰਿਤਕ ਲਾਸ਼ ਕਮਰੇ 'ਚ ਲਟਕੀ ਮਿਲੀ। ਇਹ ਲਾਸ਼ ਕਿਰਾਏ ਦੇ ਫਲੈਟ 'ਚੋਂ ਬਰਾਮਦ ਹੋਈ ਪਰ ਲਾਸ਼ ਦੇ ਕੋਲੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਰਿਪੋਰਟ ਮੁਤਾਬਕ ਪ੍ਰਣਬ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦਿੱਲੀ 'ਚ ਰਹਿਣ ਵਾਲੇ ਪ੍ਰਣਬ ਦੇ ਮਾਮਾ ਪ੍ਰਤੀਕ ਨੇ ਪੁਲਸ ਨੂੰ ਦੱਸਿਆ ਹੈ ਕਿ 2017 'ਚ ਪ੍ਰਣਬ ਦਾ ਯੂ. ਪੀ. ਐੱਸ. ਸੀ. ਦਾ ਇੰਟਰਵਿਊ ਖਰਾਬ ਹੋਇਆ ਸੀ, ਜਿਸ ਤੋਂ ਉਹ ਆਈ. ਏ. ਐੱਸ. ਨਹੀਂ ਬਣ ਸਕਿਆ ਸੀ। ਕੁਝ ਸਮੇਂ ਬਾਅਦ 'ਚ ਆਈ. ਈ. ਐੱਸ. 'ਚ ਸਿਲੈਕਸ਼ਨ ਹੋਈ ਪਰ ਪ੍ਰਣਬ ਖੁਸ਼ ਨਹੀਂ ਸੀ। ਆਈ. ਈ. ਐੱਸ. 'ਚ ਚੋਣ ਹੋਣ ਤੋਂ ਬਾਅਦ ਪ੍ਰਣਬ ਨੇ ਜਲ ਸਰੋਤ ਵਿਭਾਗ 'ਚ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ 'ਤੇ 25 ਜਨਵਰੀ ਨੂੰ ਸ਼ੁਰੂ ਕੀਤਾ ਸੀ। ਪ੍ਰਣਬ ਦੇ ਪਰਿਵਾਰ 'ਚ ਪਿਤਾ ਰਿਸ਼ੀ ਕੁਮਾਰ ਤਿਵਾਰੀ ਅਤੇ ਹੋਰ ਮੈਂਬਰ ਵੀ ਰਹਿੰਦੇ ਹਨ।
ਪੁਲਸ ਮੁਤਾਬਕ ਪ੍ਰਣਬ ਆਪਣੇ ਤਿੰਨ ਹੋਰ ਆਈ. ਈ. ਐੱਸ. ਸਾਥੀਆਂ ਜਿਨ੍ਹਾਂ 'ਚ ਧੀਰਜ ਪਾਂਡੇ, ਦੇਵੇਂਦਰ ਪਟੇਲ ਅਤੇ ਵਿਵੇਕ ਨਾਲ ਪਹਿਲੀ ਮੰਜ਼ਿਲ ਦੇ ਬੀ. ਜੀ-13ਏ, ਡੀ. ਡੀ. ਏ ਫਲੈਟ ਮੁਨਿਰਕਾ 'ਚ ਰਹਿੰਦਾ ਸੀ। ਸ਼ੁੱਕਰਵਾਰ ਸ਼ਾਮ ਧੀਰਜ ਅਤੇ ਦੇਵੇਂਦਰ ਬਾਹਰ ਘੁੰਮਣ ਗਏ ਅਤੇ ਵਿਵੇਕ ਆਪਣੇ ਪਿੰਡ ਚਲਿਆ ਗਿਆ। ਰਾਤ ਲਗਭਗ 9 ਵਜੇ ਧੀਰਜ ਅਤੇ ਦੇਵੇਂਦਰ ਵਾਪਸ ਆਏ ਤਾਂ ਫਲੈਟ ਦਾ ਦਰਵਾਜ਼ਾ ਅੰਦਰੋ ਬੰਦ ਸੀ। ਕਾਫੀ ਦੇਰ ਖੜਕਾਉਣ ਮਗਰੋਂ ਦੋਵਾਂ ਨੇ ਗੁਆਂਢੀਆਂ ਦੀ ਮਦਦ ਨਾਲ ਪਿੱਛੇ ਬਾਲਕਾਨੀ 'ਚ ਦੇਖਿਆ ਕਿ ਪ੍ਰਣਬ ਲਟਕ ਰਿਹਾ ਸੀ।ਇਸ ਤੋਂ ਬਾਅਦ ਰਾਤ 10.45 ਵਜੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਦਰਵਾਜ਼ਾ ਤੋੜ ਕੇ ਪ੍ਰਣਬ ਦਾ ਮ੍ਰਿਤਕ ਲਾਸ਼ ਬਰਾਮਦ ਕੀਤੀ। ਲਾਸ਼ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਸੀ। ਪੁੱਛ ਗਿੱਛ ਕਰਨ 'ਤੇ ਦੇਵੇਂਦਰ ਅਤੇ ਧੀਰਜ ਨੇ ਦੱਸਿਆ ਕਿ ਪ੍ਰਣਬ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਪੁਲਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਦਿੱਤੀ।