ਦਿੱਲੀ ’ਚ ਧਮਾਕੇ ਕਰਨ ਲਈ ਬਣਾਏ ਗਏ ਸਨ IED : ਅਸਥਾਨਾ
Friday, Feb 18, 2022 - 09:06 PM (IST)
ਨਵੀਂ ਦਿੱਲੀ– ਦਿੱਲੀ ਪੁਲਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਹੈ ਕਿ ਵੀਰਵਾਰ ਸੀਮਾਪੁਰੀ ਦੇ ਇਕ ਘਰ ’ਚੋਂ ਮਿਲੇ ਆਈ. ਈ. ਡੀ. ਰਾਜਧਾਨੀ ਦੀਆਂ ਜਨਤਕ ਥਾਵਾਂ ’ਤੇ ਧਮਾਕੇ ਕਰਨ ਦੇ ਇਰਾਦੇ ਨਾਲ ਬਣਾਏ ਗਏ ਸਨ। ਉਨ੍ਹਾਂ ਸ਼ੁੱਕਰਵਾਰ ਕਿਹਾ ਕਿ ਅਜਿਹੀਆਂ ਸਰਗਰਮੀਆਂ ਸਥਾਨਕ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹਨ।
ਇਹ ਖ਼ਬਰ ਪੜ੍ਹੋ- IND v WI : ਦੂਜੇ ਟੀ20 ਮੈਚ 'ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
ਅਸਥਾਨਾ ਨੇ ਕਿਹਾ ਕਿ ਢਾਈ ਤੋਂ ਲੈ ਕੇ 3 ਕਿਲੋ ਤੱਕ ਦੇ ਆਈ. ਈ. ਡੀ. ਨੂੰ ਬਾਅਦ ਵਿਚ ਨਸ਼ਟ ਕਰ ਦਿੱਤਾ ਗਿਆ ਸੀ। ਪੁਲਸ ਮਕਾਨ ਦੇ ਮਾਲਕ ਅਤੇ ਇਕ ਪ੍ਰਾਪਰਟੀ ਡੀਲਰ ਕੋਲੋਂ ਪੁਛਗਿੱਛ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਵਿਚ 17 ਜਨਵਰੀ ਨੂੰ ਇਕ ਆਈ. ਈ. ਡੀ. ਮਿਲਿਆ ਸੀ। ਵੀਰਵਾਰ ਨੂੰ ਵੀ ਅਜਿਹਾ ਹੀ ਆਈ. ਈ. ਡੀ. ਮਿਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਜਨਤਕ ਥਾਵਾਂ ’ਤੇ ਧਮਾਕੇ ਕਰਨ ਲਈ ਉਕਤ ਆਈ. ਈ. ਡੀ. ਤਿਆਰ ਕੀਤੇ ਗਏ ਸਨ। ਅਸੀਂ ਦਿੱਲੀ ਵਿਚ ਅਜਿਹੀ ਕਿਸੇ ਵੀ ਘਟਨਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਬੈਗ ਮਿਲਣ ਪਿੱਛੋਂ ਆਸ-ਪਾਸ ਦੀਆਂ ਇਮਾਰਤਾਂ ਵਿਚੋਂ 400 ਤੋਂ ਵਧ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੁਕਾਵਟਾਂ ਖੜੀਆਂ ਕਰ ਦਿੱਤੀਆਂ ਗਈਆਂ ਹਨ। ਸੰਬੰਧਤ ਮਕਾਨ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ-AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।