ਆਈ. ਈ. ਡੀ. ਬਣਾਉਣ ਵਾਲਾ ਗਿਰੋਹ ਬੇਨਕਾਬ, 5 ਗ੍ਰਿਫਤਾਰ

Thursday, Jun 20, 2019 - 12:53 AM (IST)

ਆਈ. ਈ. ਡੀ. ਬਣਾਉਣ ਵਾਲਾ ਗਿਰੋਹ ਬੇਨਕਾਬ, 5 ਗ੍ਰਿਫਤਾਰ

ਸ਼੍ਰੀਨਗਰ,(ਮਜੀਦ): ਦੱਖਣੀ ਕਸ਼ਮੀਰ 'ਚ ਪੁਲਸ ਨੇ ਆਈ. ਈ. ਡੀ. ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ 'ਚੋਂ ਆਈ. ਈ. ਡੀ. ਤਿਆਰ ਕਰਨ ਵਾਲਾ ਸਾਮਾਨ ਬਰਾਮਦ ਹੋਇਆ ਹੈ। ਉਕਤ 5 ਵਿਅਕਤੀ ਸ਼ੋਪੀਆਂ ਜ਼ਿਲੇ ਦੇ ਜੈਨਪੁਰਾ ਇਲਾਕੇ 'ਚੋਂ ਫੜੇ ਗਏ। ਸੂਬਾਈ ਪੁਲਸ ਦੀ ਵਿਸ਼ੇਸ਼ ਮੁਹਿੰਮ ਟੀਮ ਦੇ ਜਵਾਨਾਂ ਨੇ ਇਕ ਵਿਸ਼ੇਸ਼ ਸੂਚਨਾ 'ਤੇ ਉਕਤ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ ਕਾਬੂ ਕੀਤਾ। ਉਨ੍ਹਾਂ ਦੀ ਪਛਾਣ ਆਕਿਬ ਨਾਜ਼ੀਰ ਵਾਸੀ ਸ਼ੋਪੀਆਂ, ਰਾਥਰ ਵਾਸੀ ਡੁਰਪੋਰਾ, ਆਮਿਰ ਨਜ਼ੀਰ ਵਾਸੀ ਸ਼ਿਰਮਾਲ, ਸਮਾਰ ਮੁਸ਼ਤਾਕ ਭੱਟ ਵਾਸੀ ਚਿਤਰੀਗਾਂਵ ਤੇ ਫੈਸਲ ਫਾਰੂਕ ਵਾਸੀ ਡਾਂਗਰਪੋਰਾ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਬੁੱਧਵਾਰ ਰਾਤ ਤੱਕ ਪੁੱਛ-ਗਿੱਛ ਹੋ ਰਹੀ ਸੀ।


Related News