ICMR ਦੀ ਚਿਤਾਵਨੀ, ਦੇਸ਼ ’ਚ ਵਧਣ ਲੱਗਾ ਓਮੀਕ੍ਰੋਨ, ਗੈਰ ਜ਼ਰੂਰੀ ਯਾਤਰਾ ਤੋਂ ਬਚੋ

Saturday, Dec 18, 2021 - 02:44 PM (IST)

ICMR ਦੀ ਚਿਤਾਵਨੀ, ਦੇਸ਼ ’ਚ ਵਧਣ ਲੱਗਾ ਓਮੀਕ੍ਰੋਨ, ਗੈਰ ਜ਼ਰੂਰੀ ਯਾਤਰਾ ਤੋਂ ਬਚੋ

ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਵਾਇਰਸ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਪੀੜਤਾਂ ਦੀ ਗਿਣਤੀ ਸ਼ੁੱਕਰਵਾਰ ਨੂੰ 123 ਪਹੁੰਚ ਗਈ ਹੈ। ਹੁਣ ਤੱਕ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਓਮੀਕ੍ਰੋਨ ਫ਼ੈਲ ਚੁਕਿਆ ਹੈ। ਦੇਸ਼ ’ਚ ਪਿਛਲੇ 4 ਦਿਨਾਂ ਤੋਂ ਰੋਜ਼ ਓਮੀਕ੍ਰੋਨ ਦੇ ਮਾਮਲੇ ਮਿਲ ਰਹੇ ਹਨ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੂੰ ਸ਼ੁੱਕਰਵਾਰ ਨੂੰ ਕਿਹਾ ਕਿ ਓਮੀਕ੍ਰੋਨ ਵੇਰੀਐਂਟ 91 ਦੇਸ਼ਾਂ ’ਚ ਫੈਲ ਚੁਕਿਆ ਹੈ। ਖ਼ਦਸ਼ਾ ਹੈ, ਜਿੱਥੇ ਭਾਈਚਾਰਕ ਸੰਕਰਮਣ ਹੈ, ਉੱਥੇ ਓਮੀਕ੍ਰੋਨ, ਡੈਲਟਾ ਵੇਰੀਐਂਟ ਤੋਂ ਅੱਗੇ ਨਿਕਲ ਜਾਵੇਗਾ। 

ਇਹ ਵੀ ਪੜ੍ਹੋ : ਆਨਲਾਈਨ ਕਲਾਸ ਦੌਰਾਨ ਬੰਬ ਦੀ ਤਰ੍ਹਾਂ ਫਟਿਆ ਮੋਬਾਇਲ, ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ

ਉੱਥੇ ਹੀ ਆਈ.ਸੀ.ਐੱਮ.ਆਰ. ਦੇ ਡੀ.ਜੀ. ਡਾ. ਬਲਰਾਮ ਭਾਰਗਵ ਨੇ ਵੀ ਸਲਾਹ ਦਿੱਤੀ ਹੈ ਕਿ ਲੋਕ ਗੈਰ-ਜ਼ਰੂਰੀ ਯਾਤਰਾ ਤੋਂ ਬਚਣ। ਸਮੂਹਕ ਆਯੋਜਨਾਂ ਅਤੇ ਨਵੇਂ ਸਾਲ ਦੇ ਜਸ਼ਨ ਨੂੰ ਛੋਟੇ ਪੱਧਰ ’ਤੇ ਹੀ ਰੱਖੋ। ਦੂਜੇ ਪਾਸੇ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਤਾਮਿਲਨਾਡੂ ਦੇ ਹੋਰ ਸੂਬਿਆਂ ਤੋਂ ਆਉਣਵਾਲੇ ਯਾਤਰੀਆਂ ਲਈ 14 ਦਿਨ ਹੋਮ ਕੁਆਰੰਟੀਨ ਜ਼ਰੂਰੀ ਕੀਤਾ ਹੈ। ਬੈਂਗਲੁਰੂ ਅਤੇ ਹੋਰ ਸ਼ਹਿਰਾਂ ’ਚ ਵੀ 30 ਦਸੰਬਰ ਤੋਂ ਨਾਈਟ ਕਰਫਿਊ ਲੱਗਾ ਹੈ।

ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News