ਲੱਦਾਖ ''ਚ ਮਾਈਨਸ 15 ਡਿਗਰੀ ਤਾਪਮਾਨ ''ਚ ਬਰਫ ਦੇ ਪਹਾੜਾਂ ''ਤੇ ਚੜ੍ਹੇ ਪਰਬਤਾਰੋਹੀ

Tuesday, Feb 04, 2020 - 02:31 PM (IST)

ਲੱਦਾਖ ''ਚ ਮਾਈਨਸ 15 ਡਿਗਰੀ ਤਾਪਮਾਨ ''ਚ ਬਰਫ ਦੇ ਪਹਾੜਾਂ ''ਤੇ ਚੜ੍ਹੇ ਪਰਬਤਾਰੋਹੀ

ਲੇਹ—ਲੱਦਾਖ ਦੇ ਗਾਂਗਲੈਸ ਪਿੰਡ 'ਚ ਬਰਫ ਦੇ ਪਹਾੜਾਂ 'ਤੇ ਚੜ੍ਹਨ (ਆਈਸ ਕਲਾਈਬਿੰਗ) ਦਾ ਫੈਸਟੀਵਲ ਆਯੋਜਿਤ ਕੀਤਾ ਗਿਆ ਹੈ। ਲੱਦਾਖ ਮਾਊਂਟਨਿੰਗ ਐਸੋਸੀਏਸ਼ਨ ਦੇ ਇਸ 3 ਦਿਨਾਂ ਈਵੈਂਟ 'ਚ ਸੈਕੜੇ ਪਰਬਤਾਰੋਹੀਆਂ ਨੇ ਹਿੱਸਾ ਲਿਆ। ਇਨ੍ਹਾਂ ਦਿਨਾਂ ਦੌਰਾਨ ਇੱਥੇ ਤਾਪਮਾਨ ਮਾਈਨਸ 15 ਡਿਗਰੀ ਦੇ ਨੇੜੇ ਬਣਿਆ ਹੋਇਆ ਹੈ। ਐਸੋਸੀਏਸ਼ਨ ਨੇ ਬਿਹਤਰੀਨ ਉਪਕਰਣਾਂ ਦੀ ਵਿਵਸਥਾ ਕੀਤੀ ਹੈ, ਜਿਸ ਤੋਂ ਪਰਬਤਾਰੋਹੀਆਂ ਨੂੰ ਫਿਸਲਣ ਵਾਲੇ ਪਹਾੜਾਂ 'ਤੇ ਚੜ੍ਹਨ 'ਚ ਵੀ ਜ਼ਿਆਦਾ ਸਮੱਸਿਆ ਨਹੀਂ ਹੋਈ। ਪਹਾੜਾਂ 'ਤੇ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ। ਈਵੈਂਟ 'ਚ ਸ਼ਾਮਲ ਹੋਣ ਲਈ ਲੋਕ ਕਈ ਰੰਗਾਂ ਦੀਆਂ ਡਰੈੱਸ ਪਹਿਨ ਪਹੁੰਚੇ ਸਨ। ਪਰਬਤਰੋਹੀਆਂ ਦਾ ਉਤਸ਼ਾਹ ਵਧਾਉਣ ਲਈ ਵੱਡੀ ਗਿਣਤੀ 'ਚ ਪਿੰਡ ਦੇ ਲੋਕ ਵੀ ਪਹੁੰਚੇ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇੱਥੇ 'ਆਈਸ ਸਤੂਪ' ਬਣਾਉਣ ਦੀ ਪ੍ਰਤੀਯੋਗਿਤਾ ਵੀ ਆਯੋਜਿਤ ਕੀਤੀ ਜਾਵੇਗੀ।

ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਆਈਸ ਕਲਾਈਬਿੰਗ ਫੈਸਟੀਵਲ-
ਆਈਸ ਸਤੂਪ ਪ੍ਰਤੀਯੋਗਿਤਾ ਦੀ ਕਾਰਡੀਨੇਟ ਡੈਸਕਿਟ ਅੰਗਾਂ ਨੇ ਕਿਹਾ ਹੈ ਕਿ ਗਾਂਗਲੈੱਸ 'ਚ ਇਸ ਤਰ੍ਹਾਂ ਦਾ ਈਵੈਂਟ ਪਹਿਲੀ ਵਾਰ ਹੋਇਆ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਆਯੋਜਿਤ ਵੀ ਕੀਤੀ ਜਾ ਰਹੀਆਂ ਹਨ।


author

Iqbalkaur

Content Editor

Related News