ICAI ਨੇ CA Foundation ਦੇ ਨਤੀਜਿਆਂ ਦਾ ਕੀਤਾ ਐਲਾਨ, ਪ੍ਰੀਖਿਆਰਥੀ ਇੰਝ ਦੇਖੋ ਆਪਣਾ Result
Tuesday, Jul 30, 2024 - 04:57 AM (IST)
ਨੈਸ਼ਨਲ ਡੈਸਕ- 'ਦਿ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ' (ਆਈ.ਸੀ.ਏ.ਆਈ.) ਵੱਲੋਂ ਸੀ.ਏ. ਫਾਊਂਡੇਸ਼ਨ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੀਖਿਆਰਥੀ www.icai.org ਜਾਂ www.icai.nic.in 'ਤੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਿਨ ਨੰਬਰ ਤੇ ਰੋਲ ਨੰਬਰ ਦਰਜ ਕਰ ਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੀ.ਏ. ਫਾਊਂਡੇਸ਼ਨ ਦੀਆਂ ਪ੍ਰੀਖਿਆਵਾਂ 20, 22, 24 ਤੇ 26 ਜੂਨ ਨੂੰ ਕਰਵਾਈਆਂ ਗਈਆਂ ਸਨ। ਇਨ੍ਹਾਂ ਪ੍ਰੀਖਿਆਵਾਂ 'ਚ ਹਰੇਕ ਪੇਪਰ 'ਚੋਂ ਘੱਟੋ-ਘੱਟ 40 ਤੇ ਚਾਰਾਂ ਪੇਪਰਾਂ 'ਚੋਂ ਓਵਰਆਲ 50 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਇਕ ਯੋਗਤਾ ਪ੍ਰਾਪਤ ਸੀ.ਏ. ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ 'ਪਾਸ ਵਿਦ ਡਿਸਟਿੰਕਸ਼ਨ' ਦਾ ਦਰਜਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ, ਮਾਸੂਮ ਸਿਰੋਂ ਉੱਠਿਆ ਮਾਂ ਦਾ ਸਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e