ਸਰਕਾਰੀ ਬੈਂਕ ''ਚ ਨਿਕਲੀਆਂ 10 ਹਜ਼ਾਰ ਭਰਤੀਆਂ, ਅੱਜ ਹੀ ਕਰੋ ਅਪਲਾਈ

06/07/2024 12:08:02 PM

ਨਵੀਂ ਦਿੱਲੀ- ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ RRB ਕਲਰਕ ਅਤੇ PO ਦੀਆਂ ਅਸਾਮੀਆਂ ਲਈ ਵੱਡੀ ਗਿਣਤੀ ਵਿਚ ਸਰਕਾਰੀ ਨੌਕਰੀਆਂ ਕੱਢੀਆਂ ਹਨ। IBPS RRB ਭਰਤੀ 2024 ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਇਸ ਵਿਚ ਕੁੱਲ 9995 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ  ਗਈ। ਕਲਰਕ ਅਤੇ PO ਦੀ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਅੱਜ ਯਾਨੀ 07 ਜੂਨ 2024 ਤੋਂ ਸ਼ੁਰੂ ਹੋ ਗਈ ਹੈ। ਜਿਸ ਵਿਚ ਉਮੀਦਵਾਰ 27 ਜੂਨ 2024 ਤੱਕ IBPS ਦੀ ਅਧਿਕਾਰਤ ਵੈੱਬਸਾਈਟ ibps.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਇਸ ਭਰਤੀ ਪ੍ਰਕਿਰਿਆ ਜ਼ਰੀਏ 9995 ਹਜ਼ਾਰ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਜਿਸ ਵਿਚ ਮਲਟੀਪਰਪਜ਼ ਆਫਿਸ ਅਸਿਸਟੈਂਟ (ਕਲਰਕ) ਦੀਆਂ 5585 ਅਸਾਮੀਆਂ, ਅਫਸਰ ਸਕੇਲ ਦੀਆਂ 3499 ਅਸਾਮੀਆਂ, ਟਰੇਨੀ ਮੈਨੇਜਰ ਸਕੇਲ II ਦੀਆਂ 21 ਅਸਾਮੀਆਂ ਅਤੇ ਅਫਸਰ ਸਕੇਲ III ਦੀਆਂ 129 ਅਸਾਮੀਆਂ ਸ਼ਾਮਲ ਹਨ। ਸਾਰੀਆਂ ਅਸਾਮੀਆਂ ਲਈ ਯੋਗਤਾ ਦੇ ਮਾਪਦੰਡ ਵੱਖਰੇ ਤੌਰ 'ਤੇ ਨਿਰਧਾਰਤ ਕੀਤੇ ਗਏ ਹਨ।

ਯੋਗਤਾ

ਅਫਸਰ ਸਕੇਲ I ਦੀਆਂ ਅਸਾਮੀਆਂ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਅਨੁਸ਼ਾਸਨ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਜਦੋਂ ਕਿ ਜਨਰਲ ਬੈਂਕਿੰਗ ਅਫਸਰ (ਮੈਨੇਜਰ), ਆਈ.ਟੀ ਅਫਸਰ ਸਕੇਲ II, ਸੀਏ ਅਫਸਰ ਸਕੇਲ II, ਖਜ਼ਾਨਾ ਮੈਨੇਜਰ ਸਕੇਲ II, ਐਮ.ਬੀ.ਏ ਫਾਈਨੈਂਸ ਮਾਰਕੀਟਿੰਗ ਅਫਸਰ, MBA ਮਾਰਕੀਟਿੰਗ ਐਗਰੀਕਲਚਰ ਅਫਸਰ ਸਕੇਲ II, ਲਾਅ ਅਫਸਰ ਦੇ ਨਾਲ ਅਫ਼ਸਰ ਸਕੇਲ III ਲਈ ਸਬੰਧਤ ਖੇਤਰ ਵਿਚ ਡਿਗਰੀ ਨਾਲ 1/2/5 ਸਾਲ ਦਾ ਤਜਰਬਾ ਵੀ ਮੰਗਿਆ ਗਿਆ ਹੈ।

ਉਮਰ ਹੱਦ

ਇਨ੍ਹਾਂ ਅਸਾਮੀਆਂ 'ਤੇ ਉਮਰ ਹੱਦ ਦੀ ਗੱਲ ਕਰੀਏ ਤਾਂ ਅਫਸਰ ਸਹਾਇਕ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਅਫਸਰ ਸਕੇਲ I ਲਈ, ਉਮੀਦਵਾਰ 30 ਸਾਲ ਦੀ ਉਮਰ ਤੱਕ ਅਪਲਾਈ ਕਰਨ ਦੇ ਯੋਗ ਹਨ। ਜਦੋਂ ਕਿ ਅਫਸਰ ਸਕੇਲ II ਲਈ, ਉਮੀਦਵਾਰਾਂ ਦੀ ਉਮਰ ਘੱਟੋ-ਘੱਟ 21 ਸਾਲ ਤੋਂ 32 ਸਾਲ ਹੋਣੀ ਚਾਹੀਦੀ ਹੈ। 40 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ ਵੀ ਅਫਸਰ ਸਕੇਲ III ਲਈ ਅਰਜ਼ੀ ਦੇਣ ਦੇ ਯੋਗ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News