ਏਅਰ ਇੰਡੀਆ ਦੇ ਨਵੇਂ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਬਣੇ IAS ਰਾਜੀਵ ਬੰਸਲ

Thursday, Feb 13, 2020 - 08:42 PM (IST)

ਏਅਰ ਇੰਡੀਆ ਦੇ ਨਵੇਂ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਬਣੇ IAS ਰਾਜੀਵ ਬੰਸਲ

ਨਵੀਂ ਦਿੱਲੀ — ਸੀਨੀਅਰ ਅਧਿਕਾਰੀ ਰਾਜੀਵ ਬੰਸਲ ਨੂੰ ਏਅਰ ਇੰਡੀਆ ਦਾ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਬਣਾਇਆ ਗਿਆ ਹੈ। ਅਮਲਾ ਮੰਤਰਾਲਾ ਨੇ ਵੀਰਵਾਰ ਨੂੰ ਇਕ ਆਦੇਸ਼ 'ਚ ਇਸ ਦੀ ਜਾਣਕਾਰੀ ਦਿੱਤੀ। ਬੰਸਲ 1988 ਬੈਚ ਦੇ ਨਾਗਾਲੈਂਡ ਕਾਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹਨ। ਉਹ ਫਿਲਹਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ 'ਚ ਵਧੀਕ ਸਕੱਤਰ ਹਨ।

ਆਦੇਸ਼ 'ਚ ਕਿਹਾ ਗਿਆ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਬੰਸਲ ਨੂੰ ਏਅਰ ਇੰਡੀਆ ਦਾ ਸੀ.ਐੱਮ.ਡੀ. ਬਣਾਉਣ ਨੂੰ ਮਨਜੂਰੀ ਦਿੱਤੀ। ਉਨ੍ਹਾਂ ਦਾ ਅਹੁਦਾ ਅਤੇ ਤਨਖਾਹ ਬਾਕੀ ਸਕੱਤਰ ਦੇ ਬਰਾਬਰ ਹੋਵੇਗਾ। ਅਸ਼ਵਨੀ ਲੋਹਾਨੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਤੋਂ ਏਅਰ ਇੰਡੀਆ ਦੇ ਸੀ.ਐੱਮ.ਡੀ. ਦਾ ਅਹੁਦਾ ਖਾਲੀ ਸੀ।


author

Inder Prajapati

Content Editor

Related News