ਹਵਾਈ ਫ਼ੌਜ ਨੇ ਬਰਫ਼ਬਾਰੀ ਕਾਰਨ ਜੰਮੂ ਕਸ਼ਮੀਰ ਤੇ ਲੱਦਾਖ ''ਚ ਫਸੇ 300 ਤੋਂ ਵੱਧ ਲੋਕਾਂ ਨੂੰ ਕੀਤਾ ਏਅਰਲਿਫਟ

03/23/2024 8:44:41 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਅਤੇ ਲੱਦਾਖ 'ਚ ਭਾਰੀ ਬਰਫ਼ਬਾਰੀ ਕਾਰਨ ਵੱਖ-ਵੱਖ ਥਾਵਾਂ 'ਤੇ ਫਸੇ 328 ਲੋਕਾਂ ਨੂੰ ਭਾਰਤੀ ਹਵਾਈ ਫ਼ੌਜ ਨੇ ਸ਼ਨੀਵਾਰ ਨੂੰ ਏਅਰਲਿਫਟ ਕੀਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਾਹ ਕਿ 22 ਜਨਵਰੀ ਨੂੰ ਲਾਂਚ ਹੋਣ ਤੋਂ ਬਾਅਦ ਨਾਗਰਿਕ ਪ੍ਰਸ਼ਾਸਨ ਦੇ ਕੋਆਰਡੀਨੇਸ਼ਨ ਨਾਲ ਭਾਰਤੀ ਹਵਾਈ ਫ਼ੌਜ ਵਲੋਂ 'ਕਾਰਗਿਲ ਕੂਰੀਅਰ' ਸੇਵਾ ਦੇ ਅਧੀਨ ਹੁਣ ਤੱਕ ਕੁੱਲ 3,442 ਲੋਕਾਂ ਨੂੰ ਏਅਰਲਿਫਟ ਕੀਤਾ ਗਿਆ ਹੈ। ਭਾਰੀ ਬਰਫ਼ਬਾਰੀ ਕਾਰਨ 434 ਕਿਲੋਮੀਟਰ ਲੰਬਾ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ।

ਅਧਿਕਾਰੀ ਨੇ ਕਿਹਾ,''ਸ਼ਨੀਵਾਰ ਨੂੰ ਕਾਰਗਿਲ ਕੂਰੀਅਰ ਦੇ 2 ਜਹਾਜ਼ਾਂ ਨੇ 328 ਯਾਤਰੀਆਂ ਨੂੰ ਏਅਰਲਿਫਟ ਕੀਤਾ। ਜਿੱਥੇ 144 ਯਾਤਰੀਆਂ ਨੂੰ ਏ.ਐੱਨ.-32 ਦੀਆਂ ਤਿੰਨ ਉਡਾਣਾਂ 'ਚ ਸ਼੍ਰੀਨਗਰ ਤੋਂ ਕਾਰਗਿਲ ਪਹੁੰਚਾਇਆ ਗਿਆ, ਉੱਥੇ ਹੀ 12 ਯਾਤਰੀਆਂ ਨੂੰ ਕਾਰਗਿਲ ਤੋਂ ਸ਼੍ਰੀਨਗਰ ਪਹੁੰਚਾਇਆ ਗਿਆ।'' ਅਧਿਕਾਰੀ ਨੇ ਕਿਹਾ,''ਇਸੇ ਤਰ੍ਹਾਂ 164 ਯਾਤਰੀਆਂ ਨੇ ਤਿੰਨ ਉਡਾਣਾਂ 'ਚ ਜੰਮੂ ਤੋਂ ਕਾਰਗਿਲ ਤੱਕ ਅਤੇ 8 ਯਾਤਰੀਆਂ ਨੇ ਕਾਰਗਿਲ ਤੋਂ ਜੰਮੂ ਤੱਕ ਸੇਵਾ ਦਾ ਲਾਭ ਚੁੱਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News