ਨਾ ਗਰੀਬਾਂ ਦਾ ਪੈਸਾ ਲੁੱਟਣ ਦਿਆਂਗਾ ਤੇ ਨਾ ਹੀ ਕਾਂਗਰਸੀ ਨੇਤਾਵਾਂ ਦਾ ਖਜ਼ਾਨਾ ਭਰਨ ਦਿਆਂਗਾ : ਮੋਦੀ

Friday, Oct 06, 2023 - 11:55 AM (IST)

ਨਾ ਗਰੀਬਾਂ ਦਾ ਪੈਸਾ ਲੁੱਟਣ ਦਿਆਂਗਾ ਤੇ ਨਾ ਹੀ ਕਾਂਗਰਸੀ ਨੇਤਾਵਾਂ ਦਾ ਖਜ਼ਾਨਾ ਭਰਨ ਦਿਆਂਗਾ : ਮੋਦੀ

ਜਬਲਪੁਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ 2014 ਤੋਂ ਬਾਅਦ ਕਾਂਗਰਸ ਦੀ ‘ਕਮਿਸ਼ਨਖੋਰੀ’ ਬੰਦ ਹੋ ਜਾਣਾ ਹੀ ਵਿਰੋਧੀ ਧਿਰ ਦੇ ਗੁੱਸੇ ਦਾ ਕਾਰਨ ਹੈ ਅਤੇ ਉਹ (ਮੋਦੀ ਖੁਦ) ਨਾ ਤਾਂ ਗਰੀਬਾਂ ਦਾ ਪੈਸਾ ਲੁੱਟਣ ਦੇਣਗੇ ਤੇ ਨਾ ਹੀ ਕਾਂਗਰਸੀ ਨੇਤਾਵਾਂ ਦਾ ਖਜ਼ਾਨਾ ਭਰਨ ਦੇਣਗੇ। ਮੋਦੀ ਮੱਧ ਪ੍ਰਦੇਸ਼ ਦੇ ਮਹਾਕੌਸ਼ਲ ਅੰਚਲ ਦੇ ਜਬਲਪੁਰ ’ਚ ਅੱਜ ਰਾਣੀ ਦੁਰਗਾਵਤੀ ਜਯੰਤੀ ਦੇ ਮੌਕੇ ਰਾਣੀ ਦੁਰਗਾਵਤੀ ਦੀ ਯਾਦਗਾਰ ਅਤੇ ਬਾਗ ਦਾ ਭੂਮੀ ਪੂਜਨ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਕਰੀਬ 12,600 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਹੋਰ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਿਆ ਅਤੇ ਉਦਘਾਟਨ ਕੀਤਾ, ਜਿਨ੍ਹਾਂ ’ਚ ਗੈਸ ਪਾਈਪਲਾਈਨ ਪ੍ਰਾਜੈਕਟ, ਪੀਣ ਵਾਲਾ ਪਾਣੀ, ਸੜਕਾਂ ਅਤੇ ਰਿਹਾਇਸ਼ ਨਾਲ ਸਬੰਧਤ ਕਈ ਪ੍ਰਾਜੈਕਟ ਸ਼ਾਮਲ ਸਨ।

ਇਹ ਵੀ ਪੜ੍ਹੋ : 17 ਸਾਲਾ ਮੁੰਡੇ ਨੇ 4 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ, ਖੇਡਣ ਦੇ ਬਹਾਨੇ ਬੁਲਾਇਆ ਸੀ ਘਰ

ਸਮਾਰੋਹ ’ਚ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਵਿਸ਼ਨੂੰਦੱਤ ਸ਼ਰਮਾ ਵੀ ਮੌਜੂਦ ਸਨ। ਸਮਾਰੋਹ ਦੀ ਸ਼ੁਰੂਆਤ ’ਚ ਮੋਦੀ ਨੇ ਰਾਣੀ ਦੁਰਗਾਵਤੀ ਦੇ ਸ਼ਹਿਰ ਜਬਲਪੁਰ ’ਚ ਆਪਣੇ ਸੰਬੋਧਨ ’ਚ ਕਿਹਾ ਕਿ ਜੇਕਰ ਕਿਸੇ ਹੋਰ ਦੇਸ਼ ਕੋਲ ਰਾਣੀ ਦੁਰਗਾਵਤੀ ਵਰਗੀ ਬਹਾਦਰ ਔਰਤ ਹੁੰਦੀ ਤਾਂ ਉਹ ਦੇਸ਼ ਪੂਰੀ ਦੁਨੀਆ ’ਚ ਛਾਲਾਂ ਮਾਰਦਾ ਫਿਰਦਾ, ਸਾਡੇ ਇੱਥੇ ਵੀ ਅਜਿਹਾ ਹੀ ਹੋਣਾ ਚਾਹੀਦਾ ਸੀ ਪਰ ਆਜ਼ਾਦੀ ਤੋਂ ਬਾਅਦ ਇੱਥੇ ਮਹਾਪੁਰਸ਼ ਭੁਲਾ ਦਿੱਤੇ ਗਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ 2013-14 ਦੀਆਂ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹੇ, ਜਿਨ੍ਹਾਂ ’ਚ ਸਿਰਫ਼ ਘਪਲਿਆਂ ਦੀਆਂ ਖ਼ਬਰਾਂ ਹੀ ਛਪਦੀਆਂ ਸਨ। ਮੌਜੂਦਾ ਸਰਕਾਰ ਨੇ ਆ ਕੇ ਉਸ ਦੀ ਵੀ ‘ਸਵੱਛਤਾ ਮੁਹਿੰਮ’ ਚਲਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਅੱਜ ਅਜਿਹੇ ਮੋੜ ’ਤੇ ਹੈ, ਜਿੱਥੇ ਜੇਕਰ ਵਿਕਾਸ ’ਚ ਕੋਈ ਕਮੀ ਵੀ ਆਈ ਤਾਂ 20-25 ਸਾਲਾਂ ’ਚ ਵੀ ਵਾਪਸ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਜਦੋਂ ਉਨ੍ਹਾਂ ਦੇ ਬੱਚੇ ਜਵਾਨ ਹੋਣ ਤਾਂ ਉਨ੍ਹਾਂ ਸਾਹਮਣੇ ਵਿਕਸਿਤ ਮੱਧ ਪ੍ਰਦੇਸ਼ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News