ਕਸ਼ਮੀਰੀਆਂ ਨਾਲੋਂ ਵਧ ਮੈਨੂੰ ਪਾਕਿਸਤਾਨ ਨਾਲ ਪਿਆਰ : ਹਿਜ਼ਬੁੱਲ ਕਮਾਂਡਰ

Friday, Feb 09, 2018 - 12:50 AM (IST)

ਕਸ਼ਮੀਰੀਆਂ ਨਾਲੋਂ ਵਧ ਮੈਨੂੰ ਪਾਕਿਸਤਾਨ ਨਾਲ ਪਿਆਰ : ਹਿਜ਼ਬੁੱਲ ਕਮਾਂਡਰ

ਸ਼੍ਰੀਨਗਰ - ਅੱਤਵਾਦੀ ਸੰਗਠਨ ਹਿਜ਼ਬੁੱਲ ਮੁਜਾਹਿਦੀਨ ਦੇ ਡਵੀਜ਼ਨਲ ਕਮਾਂਡਰ ਰਿਆਜ਼ ਨਾਇਕੂ ਨੇ ਐੱਸ. ਐੱਚ. ਐੱਮ. ਐੱਸ.  ਹਸਪਤਾਲ 'ਚ ਮਾਰੇ ਗਏ 2 ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਕਿਹਾ ਕਿ ਪਾਕਿਸਤਾਨੀ ਅੱਤਵਾਦੀ ਨਾਵੀਦ ਨੂੰ ਛੁਡਾਉਣ ਲਈ ਸਾਥੀ ਅੱਤਵਾਦੀ ਨੂੰ ਗੋਲੀ ਚਲਾਉਣੀ ਪਈ, ਜਿਸ ਨਾਲ 2 ਪੁਲਸ ਵਾਲੇ ਮਾਰੇ ਗਏ। ਹੁਣ ਦੋਵੇਂ ਅੱਤਵਾਦੀ ਆਪਣੇ ਟਿਕਾਣੇ 'ਤੇ ਪਹੁੰਚ ਚੁੱਕੇ ਹਨ।  ਸੋਸ਼ਲ ਮੀਡੀਆ 'ਤੇ ਵਾਇਰਲ ਇਕ ਆਡੀਓ ਕਲਿਪ 'ਚ ਨਾਇਡੂ ਨੇ ਕਿਹਾ, ''ਅਸੀਂ ਕਿਸੇ ਵੀ ਕਸ਼ਮੀਰੀ (ਪੁਲਸ ਮੁਲਾਜ਼ਮ) ਨੂੰ ਨਹੀਂ ਮਾਰਨਾ ਚਾਹੁੰਦੇ ਪਰ ਸਾਨੂੰ ਅਜਿਹਾ ਕਰਨ 'ਤੇ ਮਜਬੂਰ ਕੀਤਾ ਜਾਂਦਾ ਹੈ।  ਨਾਇਕੂ ਕਹਿੰਦਾ ਹੈ ਕਿ ਉਸ ਨੂੰ ਕਸ਼ਮੀਰੀਆਂ ਨਾਲੋਂ ਵਧ ਪਿਆਰ ਪਾਕਿਸਤਾਨੀਆਂ ਨਾਲ ਹੈ।''


Related News