ਮੈਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਨਹੀਂ ਹੋ ਰਿਹਾ : ਕਮਲ ਹਾਸਨ

Thursday, Feb 22, 2024 - 10:49 AM (IST)

ਮੈਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਨਹੀਂ ਹੋ ਰਿਹਾ : ਕਮਲ ਹਾਸਨ

ਚੇਨਈ (ਭਾਸ਼ਾ) - ਅਭਿਨੇਤਾ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਬੁੱਧਵਾਰ ਕਿਹਾ ਕਿ ਮੈਂ ਵਿਰੋਧੀ ਗਠਜੋੜ ‘ਇੰਡੀਆ’ ’ਚ ਸ਼ਾਮਲ ਨਹੀਂ ਹੋਇਆ ਹਾਂ। ਮੇਰੀ ਪਾਰਟੀ ਮੱਕਲ ਨਿਧੀ ਮਯਮ (ਐੱਮ. ਐੱਨ. ਐੱਮ.) ਵੀ ਸ਼ਾਮਲ ਨਹੀਂ ਹੋਈ ਹੈ। ਮੈਂ ਦੇਸ਼ ਬਾਰੇ ਬਿਨਾ ਕਿਸੇ ਸਵਾਰਥ ਤੋਂ ਸੋਚਣ ਵਾਲੇ ਕਿਸੇ ਵੀ ਗਠਜੋੜ ਦਾ ਸਮਰਥਨ ਕਰਾਂਗਾ।

ਇਹ ਖ਼ਬਰ ਵੀ ਪੜ੍ਹੋ : ਕਿਸਾਨੀ ਹੱਕ ’ਚ ਨਿੱਤਰੀ ਸੋਨੀਆ ਨੇ ਕਿਹਾ– ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਲਈ ਬੇਹੱਦ ਖ਼ਤਰਨਾਕ ਨੇ ਹੰਝੂ ਗੈਸ ਦੇ ਗੋਲੇ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਿਆਸੀ ਗੱਠਜੋੜ ਲਈ ਕਈਆਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਅਸੀਂ ‘ਜਗੀਰੂ ਸਿਆਸਤ’ ਦਾ ਹਿੱਸਾ ਬਣਨ ਤੋਂ ਬਚਾਂਗੇ। ਆਪਣੀ ਪਾਰਟੀ ਦੀ ਸੱਤਵੀਂ ਵਰ੍ਹੇਗੰਢ ਦੇ ਮੌਕੇ ਇੱਕ ਸਮਾਗਮ ਤੋਂ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਸਨ ਨੇ ਮਸ਼ਹੂਰ ਤਾਮਿਲ ਅਭਿਨੇਤਾ ਵਿਜੇ ਦੇ ਸਿਆਸਤ ਵਿੱਚ ਦਾਖ਼ਲੇ ਦਾ ਵੀ ਸਵਾਗਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News