ਮੈਂ ਭਾਜਪਾ ਦੀ ਰਾਜਨੀਤਕ 'ਆਈਟਮ ਗਰਲ' : ਆਜ਼ਮ ਖਾਂ
Wednesday, Oct 24, 2018 - 03:36 PM (IST)

ਬਦਾਯੂ (ਉੱਤਰ ਪ੍ਰਦੇਸ਼)— ਆਪਣੇ ਬਿਆਨਾਂ ਲਈ ਅਕਸਰ ਚਰਚਾ 'ਚ ਰਹਿਣ ਵਾਲੇ ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਜਨਰਲ ਸਕੱਤਰ ਆਜ਼ਮ ਖਾਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਜਪਾ ਦੀ 'ਆਈਟਮ ਗਰਲ' ਹਨ। ਉਨ੍ਹਾਂ ਦੇ ਨਾਂ 'ਤੇ ਉੱਤਰ ਪ੍ਰਦੇਸ਼ ਦੀ ਪਿਛਲੀ ਵਿਧਾਨ ਸਭਾ ਚੋਣ ਲੜੀ ਗਈ ਸੀ ਤੇ ਹੁਣ ਉਨ੍ਹਾਂ ਦੇ ਨਾਂ 'ਤੇ ਹੀ ਆਉਣ ਵਾਲੀਆਂ ਲੋਕਸਭਾ ਚੋਣਾਂ ਲੜੀਆਂ ਜਾਣਗੀਆਂ। ਮਸ਼ਵਰਾਤੀ ਕੌਂਸਲ (ਸਲਾਹਕਾਰ ਪ੍ਰੀਸ਼ਦ) ਦੀ ਵਿਸ਼ੇਸ਼ ਬੈਠਕ 'ਚ ਸ਼ਾਮਲ ਹੋਣ ਆਏ ਆਜ਼ਮ ਖਾਂ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਖੁਦ ਨੂੰ ਭਾਜਪਾ ਦੀ 'ਆਈਟਮ ਗਰਲ' ਦੱਸਿਆ ਤੇ ਕਿਹਾ ''ਸਾਰੀਆਂ ਚੋਣਾਂ ਭਾਜਪਾ ਮੇਰੇ ਨਾਂ 'ਤੇ ਲੜਦੀ ਹੈ। ਪਿਛਲੀ ਵਿਧਾਨ ਸਭਾ ਚੋਣ ਮੇਰੇ ਨਾਂ 'ਤੇ ਲੜੀ, ਹੁਣ ਲੋਕ ਸਭਾ ਚੋਣ ਵੀ ਮੇਰੇ ਨਾਂ 'ਤੇ ਹੀ ਲੜੇਗੀ। ਮੇਰਾ ਤਾਂ ਇਹ ਹਾਲ ਕਰ ਦਿੱਤਾ ਹੈ ਕਿ ਮੈਨੂੰ ਖੁਦ ਨਹੀਂ ਪਤਾ ਕਿ ਮੇਰੇ 'ਤੇ ਕਿੰਨੇ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ। ਮੇਰੇ ਨਾਂ ਤੋਂ ਕਿੰਨੇ ਸੰਮਨ ਤੇ ਵਾਰੰਟ ਜਾਰੀ ਕਰ ਦਿੱਤੇ ਗਏ ਹਨ।''
ਉਨ੍ਹਾਂ ਕਿਹਾ ਉਨ੍ਹਾਂ ਕੋਲ ਕੋਈ ਜਾਇਦਾਦ ਨਹੀਂ ਹੈ। ਉਨ੍ਹਾਂ ਦਾ ਸਿਰਫ ਇਕ ਬੈਂਕ ਖਾਤਾ ਹੈ ਜੋ ਵਿਧਾਨ ਭਵਨ 'ਚ ਸਥਿਤ ਐੱਸ.ਬੀ.ਆਈ. ਦੀ ਸ਼ਾਖਾ 'ਚ ਹੈ। ਇਸ ਤੋਂ ਇਲਾਵਾ ਜੇਕਰ ਦੇਸ਼ ਦੇ ਕਿਸੇ ਵੀ ਬੈਂਕ 'ਚ ਉਨ੍ਹਾਂ ਦਾ ਖਾਤਾ ਮਿਲ ਜਾਵੇ ਤਾਂ ਉਨ੍ਹਾਂ ਨੂੰ ਕੁਤੁਬਮੀਨਾਰ 'ਚ ਫਾਂਸੀ ਦੇ ਦਿੱਤੀ ਜਾਵੇ। ਖਾਂ ਨੇ ਦੱਸਿਆ ਕਿ ਮਸ਼ਵਰਾਤੀ ਕੌਂਸਲ ਨੇ ਫੈਸਲਾ ਲਿਆ ਹੈ ਕਿ ਫਿਰਕੂ ਤਾਕਤਾਂ ਨੂੰ ਹਰਾਉਣ ਲਈ ਦਲਿਤਾਂ, ਪਿਛੜੇ ਤੇ ਕਮਜ਼ੋਰਾਂ ਨੂੰ ਇਕਜੁੱਟ ਕਰਨਾ ਹੋਵੇਗਾ, ਉਦੋਂ ਹੀ ਇਨਕਲਾਬ ਆਵੇਗਾ। ਇਸ ਦੇ ਲਈ ਉਨ੍ਹਾਂ ਸਾਰਿਆਂ ਮੁੱਦਿਆਂ ਤੋਂ ਹਟਨਾ ਹੋਵੇਗਾ ਜਿਨ੍ਹਾਂ ਨੂੰ ਲੈ ਕੇ ਭਾਜਪਾ ਦੇਸ਼ 'ਚ ਅੱਗ ਲਗਾਉਣਾ ਚਾਹੁੰਦੀ ਹੈ। ਰਾਮ ਮੰਦਿਰ ਮਾਮਲੇ 'ਤੇ ਖਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇਸ਼ ਦੀ ਚੋਟੀ ਦੀ ਸੰਸਥਾ ਹੈ। ਉਸ ਦਾ ਆਦੇਸ਼ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ।