YouTube ’ਤੇ ਨਹੀਂ ਵਧੀ ਫਾਲੋਅਰਜ਼ ਦੀ ਗਿਣਤੀ, ਵਿਦਿਆਰਥੀ ਨੇ ਦਿੱਤੀ ਜਾਨ

Saturday, Jul 23, 2022 - 01:34 PM (IST)

YouTube ’ਤੇ ਨਹੀਂ ਵਧੀ ਫਾਲੋਅਰਜ਼ ਦੀ ਗਿਣਤੀ, ਵਿਦਿਆਰਥੀ ਨੇ ਦਿੱਤੀ ਜਾਨ

ਹੈਦਰਾਬਾਦ– ਸੋਸ਼ਲ ਮੀਡੀਆ ਜਿੱਥੇ ਸਾਡੇ ਲਈ ਫਾਇਦੇਮੰਦ ਹੈ, ਉੱਥੇ ਹੀ ਇਸ ਦੇ ਕਈ ਨੁਕਸਾਨ ਵੀ ਹਨ। ਸੋਸ਼ਲ ਮੀਡੀਆ ਦੀ ਦੁਨੀਆ ’ਚ ਨੌਜਵਾਨਾਂ ਲਈ ਆਪਣੀ ਪੋਸਟ ’ਤੇ ਲਾਈਕ ਅਤੇ ਵਿਊਜ਼ ਕਾਫੀ ਮਾਇਨੇ ਰੱਖਦੇ ਹਨ। ਇਸ ਦਰਮਿਆਨ ਹੈਦਰਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਯੂ-ਟਿਊਬ ਚੈਨਲ ’ਤੇ ਫਾਲੋਅਰਜ਼ ਨਾ ਵੱਧਣ ਦੀ ਵਜ੍ਹਾ ਕਰ ਕੇ ਕਾਫੀ ਪਰੇਸ਼ਾਨ ਸੀ ਅਤੇ ਤਣਾਅ ’ਚ ਆ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ-  ਅਧਿਆਪਕ ਭਰਤੀ ਘਪਲਾ: ED ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਕੀਤਾ ਗ੍ਰਿਫ਼ਤਾਰ

ਪੁਲਸ ਮੁਤਾਬਕ ਮ੍ਰਿਤਕ 23 ਸਾਲਾ ਨੌਜਵਾਨ ਆਈ. ਆਈ. ਆਈ. ਟੀ. ਐੱਮ. ਗਵਾਲੀਅਰ ’ਚ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਨੇ ਇਕ ਰਿਹਾਇਸ਼ੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੈਦਾਬਾਦ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਮੁਤਾਬਕ ਇਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਹੈ, ਜਿਸ ’ਚ ਵਿਦਿਆਰਥੀ ਨੇ ਲਿਖਿਆ ਹੈ ਕਿ ਉਹ ਯੂ-ਟਿਊਬ ਚੈਨਲ ’ਤੇ ਦਰਸ਼ਕਾਂ ਦੀ ਗਿਣਤੀ ਘੱਟ ਹੋਣ ਅਤੇ ਮਾਤਾ-ਪਿਤਾ ਵਲੋਂ ਕਰੀਅਰ ਸਬੰਧੀ ਸਲਾਹ ਨਾ ਦਿੱਤੇ ਜਾਣ ਤੋਂ ਨਿਰਾਸ਼ ਸੀ।

ਇਹ ਵੀ ਪੜ੍ਹੋ-  ਜਾਣੋ ਕੌਣ ਹੈ ਅਰਪਿਤਾ ਮੁਖਰਜੀ? ਜਿਸ ਦੇ ਘਰ ’ਚ ਛਾਪੇਮਾਰੀ ’ਚ ED ਨੂੰ ਮਿਲੇ 20 ਕਰੋੜ ਰੁਪਏ

ਅਧਿਕਾਰੀ ਮੁਤਾਬਕ ਨੌਜਵਾਨ ਇੱਥੇ ਇਕ ਅਪਾਰਟਮੈਂਟ ’ਚ ਰਹਿੰਦਾ ਸੀ ਅਤੇ ਮੌਜੂਦਾ ਸਮੇਂ ’ਚ ਆਨਲਾਈਨ ਜਮਾਤਾਂ ਜ਼ਰੀਏ ਹੀ ਪੜ੍ਹਾਈ ਕਰ ਰਿਹਾ ਸੀ। ਵਿਦਿਆਰਥੀ ਆਪਣੇ ਯੂ-ਟਿਊਬ ਚੈਨਲ ’ਤੇ ਵੀਡੀਓ ਗੇਮਜ਼ ਨਾਲ ਸਬੰਧਤ ਸਮੱਗਰੀ ਨੂੰ ਅਪਲੋਡ ਕਰਦਾ ਸੀ। ਉਸ ਨੂੰ ਉਮੀਦ ਸੀ ਕਿ ਉਸ ਦੇ ਚੈਨਲ ’ਤੇ ਢੇਰ ਸਾਰੇ ਵਿਊਜ਼ ਮਿਲਣਗੇ। ਉਸ ਦਾ ਕੰਟੈਂਟ ਜਲਦੀ ਵਾਇਰਲ ਹੋ ਜਾਵੇਗਾ ਪਰ ਜਦੋਂ ਚੀਜ਼ਾਂ ਉਮੀਦ ਮੁਤਾਬਕ ਨਹੀਂ ਹੋਈਆਂ ਤਾਂ ਉਹ ਪਰੇਸ਼ਾਨ ਰਹਿਣ ਲੱਗਾ, ਉਸ ਦੀ ਮਾਨਸਿਕ ਸਥਿਤੀ ਵਿਗੜਨ ਲੱਗੀ। ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ‘ਨਕਲੀਵੀਰ’ ਸਿਪਾਹੀਆਂ ’ਤੇ ਸ਼ਿਕੰਜਾ, 490 ਕਾਂਸਟੇਬਲ ਨਕਲ ਕਰ ਦਿੱਲੀ ਪੁਲਸ ’ਚ ਹੋਏ ਭਰਤੀ


author

Tanu

Content Editor

Related News