ਹੈਦਰਾਬਾਦ ਰੇਪ ਦੇ ਦੋਸ਼ੀਆਂ ਨੂੰ ਕੀਤਾ ਜਾਵੇ ਜਨਤਾ ਦੇ ਹਵਾਲੇ : ਜਯਾ ਬੱਚਨ

Monday, Dec 02, 2019 - 12:45 PM (IST)

ਹੈਦਰਾਬਾਦ ਰੇਪ ਦੇ ਦੋਸ਼ੀਆਂ ਨੂੰ ਕੀਤਾ ਜਾਵੇ ਜਨਤਾ ਦੇ ਹਵਾਲੇ : ਜਯਾ ਬੱਚਨ

ਨਵੀਂ ਦਿੱਲੀ— ਹੈਦਰਾਬਾਦ ਗੈਂਗਰੇਪ-ਕਤਲ ਦੀ ਗੂੰਜ ਸੋਮਵਾਰ ਨੂੰ ਸੰਸਦ 'ਚ ਵੀ ਸੁਣਾਈ ਦਿੱਤੀ। ਇਸ ਘਟਨਾ ਦੀ ਹਰ ਦਲ ਦੇ ਸੰਸਦ ਮੈਂਬਰਾਂ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਸਮਾਜਵਾਦੀ ਪਾਰਟੀ ਤੋਂ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਭਾਵੇਂ ਨਿਰਭਿਆ ਹੋਵੇ ਜਾਂ ਕਠੁਆ, ਸਰਕਾਰ ਨੂੰ ਉੱਚਿਤ ਜਵਾਬ ਦੇਣਾ ਚਾਹੀਦਾ। ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ, ਉਨ੍ਹਾਂ ਦੀ ਜਨਤਕ ਤੌਰ 'ਤੇ ਲਿੰਚਿੰਗ (ਕੁੱਟਮਾਰ) ਕਰਨੀ ਚਾਹੀਦੀ। ਜਯਾ ਬੱਚਨ ਨੇ ਕਿਹਾ ਕਿ ਬਲਾਤਕਾਰੀਆਂ ਨੂੰ ਜਨਤਾ ਦੇ ਹਵਾਲੇ ਕਰਨਾ ਚਾਹੀਦਾ ਹੈ। ਜਿਨ੍ਹਾਂ ਪੁਲਸ ਕਰਮਚਾਰੀਆਂ ਨੇ ਲਾਪਰਵਾਹੀ ਵਰਤੀ ਹੈ, ਉਨ੍ਹਾਂ ਦਾ ਨਾਂ ਜਨਤਕ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਸ਼ਰਮਿੰਦਾ ਕਰਨਾ ਚਾਹੀਦਾ।

ਰਾਜ ਸਭਾ 'ਚ ਜਯਾ ਬੱਚਨ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਤੇ ਮੈਂ ਪਤਾ ਨਹੀਂ ਕਿੰਨੀ ਵਾਰ ਬੋਲ ਚੁਕੀ ਹਾਂ, ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ। ਕਿ ਦਿਨ ਪਹਿਲਾਂ ਹੀ ਹੈਦਰਾਬਾਦ 'ਚ ਉਸੇ ਜਗ੍ਹਾ ਹਾਦਸਾ ਹੋਇਆ ਸੀ। ਕੁਝ ਦੇਸ਼ਾਂ 'ਚ ਜਨਤਾ ਦੋਸ਼ੀਆਂ ਨੂੰ ਸਜ਼ਾ ਦਿੰਦੀ ਹੈ। ਦੋਸ਼ੀਆਂ ਨੂੰ ਹੁਣ ਜਨਤਾ ਹੀ ਸਬਕ ਸਿਖਾਏ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੀ ਜਨਤਕ ਲਿੰਚਿੰਗ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੇ ਨਿਰਭਿਆ ਗੈਂਗਰੇਪ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਹੁਣ ਤੱਕ ਸਜ਼ਾ ਨਹੀਂ ਹੋਈ ਹੈ। ਇਸ ਮਾਮਲੇ 'ਚ ਸਮੇਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰਤਾਂ ਵਿਰੁੱਧ ਅਪਰਾਧਾਂ 'ਤੇ ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਨਵੇਂ ਬਿੱਲ ਦੀ ਲੋੜ ਨਹੀਂ ਹੈ। ਅਜਿਹੇ ਸਮੇਂ 'ਚ ਸਿਆਸੀ ਇੱਛਾ ਸ਼ਕਤੀ, ਪ੍ਰਸ਼ਾਸਨਿਕ ਕੌਸ਼ਲ ਅਤੇ ਮਾਨਸਿਕਤਾ 'ਚ ਤਬਦੀਲੀ ਦੀ ਜ਼ਿਆਦਾ ਜ਼ਰੂਰਤ ਹੈ।


author

DIsha

Content Editor

Related News